ਤਿਰੇ ਨਾਂ ਮੈੰ ਗ਼ਜ਼ਲ ਲਿਖਣੀ, ਬੜੀ ਕੋਸ਼ਿਸ਼ ਕਰੀ ਮਹਿਰਮ!
ਕਦੇ ਹੋਈ ਨਹੀਂ ਮਿਲਣੀ, ਬੜੀ ਕੋਸ਼ਿਸ਼ ਕਰੀ ਮਹਿਰਮ!
ਗ਼ਮਾਂ ਦੀ ਨਾ ਹੋਏ ਮਿਣਤੀ, ਬੜੀ ਕੋਸ਼ਿਸ਼ ਕਰੀ ਮਹਿਰਮ!
ਨ ਹੋਈ ਜ਼ੁਲਮ ਦੀ ਗਿਣਤੀ, ਬੜੀ ਕੋਸ਼ਿਸ਼ ਕਰੀ ਮਹਿਰਮ!
ਸਲੀਬਾਂ 'ਤੇ ਟੰਗੋ ਮੈਨੂੰ, ਮੈਂ ਆਸ਼ਕ ਹਾਂ ਮੁਹੱਬਤ ਦਾ,
ਕਜ਼ਾ ਤੋੰ ਹੈ ਵਫ਼ਾ ਸਿਖਣੀ, ਬੜੀ ਕੋਸ਼ਿਸ਼ ਕਰੀ ਮਹਿਰਮ!
ਤੂੰ ਕਟਦੇ ਸਿਰ ਮਿਰਾ ਕਾਤਿਲ, ਤਮੰਨਾ ਯਾਰ ਨੂੰ ਮਿਲਣਾ,
ਕਰੀਂ ਨਾ ਦੇਰ ਇਕ ਛਿਣ ਦੀ, ਬੜੀ ਕੋਸ਼ਿਸ਼ ਕਰੀ ਮਹਿਰਮ!
ਮੁਹੱਬਤ ਮੌਤ ਬਣ ਮੇਰੀ, ਅਚਾਨਕ ਸਿਰ ਮਿਰੇ ਗਰਜ਼ੂ,
ਕਿਵੇਂ ਖ਼ੂਨੀੰ ਬਣੂ ਮਿਲਣੀ, ਬੜੀ ਕੋਸ਼ਿਸ਼ ਕਰੀ ਮਹਿਰਮ!
ਖ਼ੁਦਾ ਵਰਗਾ ਭਰੋਸਾ ਸੀ, ਮੈਨੂੰ ਜੰਗਲੀ ਹਵਾਵਾਂ 'ਤੇ,
ਵਫ਼ਾ ਬਦਲੇ ਜ਼ਫ਼ਾ ਮਿਲਣੀ, ਬੜੀ ਕੋਸ਼ਿਸ਼ ਕਰੀ ਮਹਿਰਮ!
ਬੜੇ ਜ਼ਾਲਿਮ ਨੇ ਉਹ ਮਾਪੇ ਜੋ ਧੀਆਂ ਮਾਰਦੇ ' ਆਦੀ '
ਕੁੱਖਾਂ ਵਿਚ ਜਾਨ ਹੈ ਕੱਟਣੀ, ਬੜੀ ਕੋਸ਼ਿਸ਼ ਕਰੀ ਮਹਿਰਮ!
#########@@@@@########

No comments:
Post a Comment