ੲਿਸ਼ਕ ਵਿਚ ਘਾਟਾ ਹੈ ਸਿੱਧੀ, ਹਾਰ ਤੋਂ ਮੇਰੀ ਮੁਰਾਦ !
ਨਾਮ ਹੈ ਜਿਸ ਦਾ ਮੁਹੱਬਤ, ਪਿਅਾਰ ਤੋਂ ਮੇਰੀ ਮੁਰਾਦ !
ਹੱਕ ਬੁੱਲਾਂ ਤੇ ਜਮਾ ਕੇ ਬੈਠੀ ਸੀ ੲਿਕ ਚੁੱਪ ਜੋ,
ਬਣ ਸਕੀ ਨਾ ਹਾਂ, ੳੁਦੇ ੲਿਨਕਾਰ ਤੋਂ ਮੇਰੀ ਮੁਰਾਦ !
ਰੰਗਸਾਜ਼ਾਂ ਨੇ ਅਜੇਹੀ, ਹੋਲੀ ਖੇਡੀ ਖ਼ੂੰਨ ਦੀ,
ਖੇਡੀ ਵੀ ੲਿਸ ਸ਼ਹਿਰ ਦੇ, ਵਿਚਕਾਰ ਤੋਂ ਮੇਰੀ ਮੁਰਾਦ !
ਜ਼ਹਿਰ ਘੁਲਿਅਾ ਪਾਣੀਅਾਂ ਵਿਚ, ਫੇਰ ਵੀ ਵਧਦੀ ਗੲੀ,
ਦੁੱਧ ਅੰਦਰ ਪਾਣੀ ਦੀ, ਮਿਕਦਾਰ ਤੋਂ ਮੇਰੀ ਮੁਰਾਦ !
ਗਮਲਿਅਾਂ ਨੇ ਫੁੱਲ ਕਾਗਜ਼ ਦੇ ਲੲੇ ਸੀ ਗੋਦ ਜੋ,
ਭੜਕ ੳੁੱਠੇ ਓਹੀ ਬਣ, ਅੰਗਾਰ ਤੋਂ ਮੇਰੀ ਮੁਰਾਦ !
ਹਰ ਖੁਸ਼ੀ ਦੇ ਮੌਕੇ ਤੇ ਵਿਸਫੋਟ ਦੁਰਘਟਨਾ ਨਵੀਂ,
ਜਾਨਲੇਵਾ ਹੋੲੇ, ਦਿਨ ਤਿੳੁਹਾਰ ਤੋਂ ਮੇਰੀ ਮੁਰਾਦ !
ਛੂਣ ਤੋਂ ਪਹਿਲਾਂ ਜੋ ਮੈਨੂੰ ਲਗਦੇ ਸੀ ਸੂਹੇ ਗੁਲਾਬ,
ਫੁੱਲਾਂ ਵਰਗੇ ਬੁੱਲਾਂ ਵਿਚ ਸੀ, ਖ਼ਾਰ ਤੋਂ ਮੇਰੀ ਮੁਰਾਦ !
ਨਰਸ ੳੁੱਤੇ ਲੱਟੂ ਹੋ ਚੁੱਕਾ ਹੈ ਸਾਰਾ ਹਸਪਤਾਲ,
ਵੈਦ ਸਾਰੇ ਨਾਲੇ ਹਰ ਬੀਮਾਰ ਤੋਂ ਮੇਰੀ ਮੁਰਾਦ !
ਵਿਕ ਗੀਅਾਂ ਸੱਧਰਾਂ, ੳੁਮੰਗਾਂ ਸਸਤੇ ਭਾਅ ਹੋੲਿਅਾ ਨਿਲਾਮ,
ਕਹਿਣ ਦਾ ਮਤਲਬ ਤੇਰੇ, ੲਿਤਬਾਰ ਤੋਂ ਮੇਰੀ ਮੁਰਾਦ !
(ਫਾੲਿਲਾਤੁਨ-ਫਾੲਿਲਾਤੁਨ-ਫਾੲਿਲਾਤੁਨ-ਫਾੲਿਲਾਤ)
-ਸੁਖਦੇਵ ਸਿੰਘ ਅਰਮਾਨ।
ਮੋ-9780049086
No comments:
Post a Comment