ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, June 4, 2022

ਰੱਬ ਨਾਲ ਠੱਗੀਆਂ ਕਮਾਈ ਜਾਂਦੇ ਹੋ - ਮੀਤ ਜਰਮਸਤਪੁਰੀ

 



ਰੱਬ ਨਾਲ ਠੱਗੀਆਂ, ਕਮਾਈ ਜਾਂਦੇ ਹੋ !

ਗੋਲਕਾਂ ਦੀ ਮਾਇਆ, ਕੱਢ ਖਾਈ ਜਾਂਦੇ ਹੋ !!


ਕਹਿੰਦੇ ਹੋ ਕਿ ਕੂਕਰ ਹਾਂ, ਗੁਰੂ - ਘਰ ਦੇ!

ਲੋਕਾਂ ਨੂੰ ਕਿਓਂ ਪਾਗ਼ਲ, ਬਣਾਈਂ ਜਾਂਦੇ ਹੋ!!


ਲੰਗਰਾਂ ਤੇ ਗੋਲਕਾਂ ਤੋਂ , ਕਰ ਝਗੜੇ !

ਪੱਗਾਂ ਵਾਲਿਓ ਓਏ, ਪੱਗਾਂ ਲਾਹੀ ਜਾਂਦੇ ਹੋ !!


ਗਰੀਬਾਂ ਦੇ ਨਾ ਹੱਕਾਂ ਵਿੱਚ, ਤੁਸੀਂ ਖੜਦੇ!

ਧਨਾਢਾਂ ਦੇ ਤਾਂ ਪੈਰੀਂ ਹੱਥ, ਲਾਈ ਜਾਂਦੇ ਹੋ!!


ਗੁਰੂ - ਘਰ ਲੁੱਟ, ਕਰ ਵੱਡੇ ਘਪਲੇ!

ਉੱਚੇ ਮਹਿਲ ਆਪਣੇ , ਬਣਾਈ ਜਾਂਦੇ ਹੋ!!


ਵਿਰਾਸਤਾਂ ਪੁਰਾਣੀਆਂ ਨੂੰ, ਢਾਹ ਢਾਹ ਕੇ!

ਯਾਦਾਂ ਇਤਿਹਾਸਕ , ਮਿਟਾਈ ਜਾਂਦੇ ਹੋ !!


ਕਹਿੰਦੇ ਹੋ ਕਿ ਜਥੇਦਾਰ , ਅਸੀਂ ਕੌਮ ਦੇ!

ਜਥੇਦਾਰੀ ਨੂੰ ਕਿਉਂ ਲੀਕਾਂ, ਲਾਈ ਜਾਂਦੇ ਹੋ!!


ਮੀਤ ਜਿਹਾ ਖੋਲੇ, ਜੇ ਕੋਈ ਥੋਡੇ ਪੋਤੜੇ!

ਬੰਦੇ ਭੇਜ ਉਹਨੂੰ ਵੀ, ਡਰਾਈ ਜਾਂਦੇ ਹੋ!!


🙏ਮੀਤ ਜਰਮਸਤਪੁਰੀ 🙏

No comments:

Post a Comment