ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, June 21, 2020

ਧੋਖੇਬਾਜ਼ ਚਾਈਨਾ - Binder Jaan E Sahit



ਦੁਨੀਆਂ ਵਿਚ ਕਰੋਨਾ ਵਾੜ  ਕੇ 
ਇੰਡੀਆ ਦੇ ਵਿੱਚ ਫੌਜ ਹੈ ਵਾੜੀ 

ਹਿੰਦੀ  ਚੀਨੀ  ਭਾਈ  ਕਹਿ  ਕੇ 
ਜਾਵੇ   ਜ਼ੁਲਮੀ    ਫੌਜਾਂ   ਚਾੜੀ

ਫਿਰ  ਧੌਖੇ   ਨਾਲ  ਫੌਜੀ  ਮਾਰੇ 
ਸੋਚ ਬਹੂਤ  ਚਾਈਨਾ ਦੀ ਮਾੜੀ 

ਮਖੌਟਾ  ਲਾ ਕੇ  ਕੌਮਨਿਜਮ ਦਾ 
ਦੁੱਨੀਆਂ  ਨੂੰ  ਸਮਝੇ   ਅਨਾੜੀ
 
ਵਿਸ਼ਵ ਦਾ  ਰਾਜਾ ਬਣਨਾ ਲੋਚੇ
ਮੁੱਛਾਂ  ਵੱਢੀਆਂ  ਛੋਟੀ  ਦਾਹੜੀ 

ਗੱਲ ਕਰ ਜਿਓ ਜੀਣ ਦਿਓ ਦੀ 
ਯੁੱਧ  ਵਾਲੀ  ਨਾ ਜੋੜ  ਘਲਾੜੀ

ਬਾਹਣ  ਬਰਾਬਰ ਜੇ ਭੱਜਣਾ ਏ 
ਸਭ ਕੁਝ ਹੋ ਜਾਓ ਫਾੜੀ ਫਾੜੀ

ਮਰ  ਜਾਵੋਗੇ  ਦੋਨੋਂ  ਲੜ  ਲੜ
ਦੁਨੀਆਂ ਹੱਸੇਗੀ ਮਾਰ ਕੇ ਤਾੜੀ 

ਲੰਬੜਦਾਰੀ  ਕਰਨ ਦੀ ਖਾਤਰ 
ਛੱਜ   ਫਸਾ  ਨਾ   ਬੈਠੀਂ  ਝਾੜੀ 

ਇੰਡੀਆਂ ਨੂੰ  ਸਮਝੀ ਨਾ ਤਿਬਤ 
ਵਿਆਹ ਨਾ ਬੈਠੀਂ ਮੋਤ ਤੂੰ ਲਾੜੀ 

ਕਬਜ਼ਾ ਧਾਰਕ  ਸੋਚ   ਛੱਡ  ਕੇ 
ਬਿੰਦਰਾ ਰਹੋ  ਬਣ ਪੱਕੇ  ਅਾੜੀ 

binderjaanesahit.......

No comments:

Post a Comment