ਤੁਸੀਂ ਨਫ਼ਰਤ ਸਦਾ ਭਰਦੇ ਭਰਾਵਾਂ ਦੇ ਮਨਾਂ ਅੰਦਰ!
ਕਿਵੇਂ ਮਕਤਲ ਬਣਾ ਦਿੱਤੈ ਤੁਸੀਂ ਘਰ ਘਰ ਗਰਾਂ ਅੰਦਰ!
ਤੁਸੀਂ ਨਸ਼ਤਰ ਚਭੋਂਦੇ ਹੋ ਗ਼ਰੀਬਾਂ ਦੇ ਦਿਲਾਂ ਅੰਦਰ!
ਕਜ਼ਾ ਨੂੰ ਨਿੱਤ ਨਚਾਉੰਦੇ ਹੋ ਗ਼ਰੀਬਾਂ ਦੇ ਘਰਾਂ ਅੰਦਰ!
ਜ਼ਰਾ ਉੱਠੋ ਤੁਸੀਂ ਲੋਕੋ ਇੰਨਾਂ ਦੇ ਦੰਦ ਕਰੋ ਖੱਟੇ,
ਰਹੇ ਨਾ ਜ਼ਹਿਰ ਇੱਕ ਤੁਬਕਾ ਇਹ ਖ਼ੂੰਨੀਂ ਅਜਗਰਾਂ ਅੰਦਰ!
ਹਵਾਵਾਂ ਵਿੱਚ ਵਿਹੁ ਘੋਲ਼ੀ ਬਣਾਇਆ ਆਬ ਹੈ ਜ਼ਹਿਰੀ,
ਬਣਾਏ ਕਿਉਂ ਤੁਸੀਂ ਮਕਤਲ ਇਨ੍ਹਾਂ ਰਬ ਦੇ ਘਰਾਂ ਅੰਦਰ!
ਭਰੋਸਾ ਕੀ ਅਸੀਂ ਕਰੀਏ ਜਫ਼ਾ ਭਰੀਆਂ ਹਵਾਵਾਂ ਤੇ,
ਇਹੇ ਬਣਕੇ ਕਜ਼ਾ ਖੜੀਆਂ ਸਦਾ ਸਾਡੇ ਦਰਾਂ ਅੰਦਰ!
ਕਰੀਂ ਕਬਜ਼ਾ ਨਾ ਤੂੰ ਏਥੇ ਸਭੇ ਚੀਜ਼ਾਂ ਪਰਾਈਆਂ ਨੇ,
ਸਭੇ ਕੁਝ ਹੀ ਛਲਾਵਾ ਹੈ ਇਹੇ ਜੱਗ ਦੀ ਸਰਾਂ ਅੰਦਰ!
ਫ਼ਰੇਬੀ ਬਣ ਗਈਆਂ' ਆਦੀ 'ਤਿਰੇ ਜਦ ਘਰ ਦੀਆਂ ਕੰਧਾਂ,
ਸਦਾ ਨੱਚਣਾ ਕਜ਼ਾ ਏਥੇ ਬਣੇ ਖੰਡਰ ਘਰਾਂ ਅੰਦਰ!
No comments:
Post a Comment