ਦੁਨੀਆਂ ਦੀ ਭੀੜ ਦੇ ਵਿੱਚ ਘੁੰਮਦਾ ਫਿਰਦਾਂ ਇੱਧਰ ਉੱਧਰ
ਲੱਭਦਾ ਫਿਰਦਾਂ ਮਾਣ, ਵਫਾਵਾਂ ਪਰ ਕਿਤੋਂ ਕੁੱਝ ਵੀ ਲੱਭਿਆਂ ਨੲੀਂ।
ਮੈਂ ਖੱਦਰ ਲੀੜੇ ਪਾਵਣ ਵਾਲਾ, ਮੈਨੂੰ ਮਖਮਲ ਫੱਬਿਆ ਨਈਂ।
ਆਖਣ ਮੈਨੂੰ ਅੱਖ ਦਾ ਤਾਰਾ, ਮਹਿਫ਼ਿਲ ਸਜਾਈ ਸੱਦਿਆ ਨਈਂ।
ਮੈਂ ਦੋ-ਟੁੱਕ ਖਾ ਕੇ ਸਬਰ ਐ ਕੀਤਾ,ਹਕੂਮੀ ਬਹੁਤਾ ਖਾ ਕੇ ਰੱਜਿਆ ਨੲੀਂ।
ਮੈਂ ਹੌਂਸਲੇ ਰੱਖੇ ਬੁਲੰਦੀ ਤੇ, ਸਿਰ ਚੜਿਆ ਬੱਦਲ ਗੱਜਿਆ ਨੲੀਂ।
ਬੜੇ ਸੰਕਟ ਆਏ ਸਿਰ ਤੇ,ਅੜ ਖੜਿਆ ਮੈਂ ਕਦੇ ਭੱਜਿਆ ਨੲੀਂ।
ਖੁਦਾ ਦੇ ਸਜਦੇ ਵਿੱਚ ਤ੍ਰਿਪਤੀ, ਆਸ ਨਾ ਬਹੁਤੇ ਥੱਬਿਆਂ ਦੀ।
ਚਾਰ ਗਿੱਠ ਭੋਇੰ ਹੈ ਆਉਣੀ ਤੈਨੂੰ, ਗੱਲ ਕਰਦੈਂ ਮੁਰੱਬਿਆਂ ਦੀ।
No comments:
Post a Comment