ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, January 12, 2018

Gazal - Bhajan Aadi

ਤੇਰਾ ਚਾਨਣ ਚਾਰ ਚੁਫੇਰੇ!
ਗਾਇਬ ਹੋਏ ਪਰਛਾਂਵੇ ਮੇਰੇ!
ਸਾਡੇ ਕਰਦੇ ਦੂਰ ਹਨੇਰੇ!
ਮੋੜ ਦੇ ਸਾਡੇ ਸੁਰਖ਼ ਸਵੇਰੇ!
ਜੇਕਰ ਤੇਰੇ ਜ਼ੁਲਮ ਘਨੇਰੇ!
ਸਾਡੇ ਵੀ ਨੇ ਪਰਬਤ ਜ਼ੇਰੇ!
ਮੇਰਾ ਘਰ ਹੈ ਰੌਸ਼ਨ ਹੋਇਆ,
ਸੂਰਜ ਆਇਆ ਹੈ ਘਰ ਮੇਰੇ!
ਇਕ ਦੂਜੇ ਦੇ ਦਰਦ ਵੰਡਾਈਏ,
ਦੁੱਖ ਵੱਖਰੇ ਨਾ ਤੇਰੇ ਮੇਰੇ!
ਖ਼ਬਰੇ ਫੇਰ ਸਮਾਂ ਨਾ ਲੱਗੇ,
ਬਹਿ ਜਾ ਦੋ ਪਲ ਕੋਲ਼ ਤੂੰ ਮੇਰੇ!
ਅਪਣਾ ਖ਼ੂਨ ਪਿਲਾ ਕੇ ਪਾਲ਼ੇ,
ਤੈੰ ਜੋ ਦਿੱਤੈ ਦਰਦ ਘਨੇਰੇ!
ਤੇਰੇ ਘਰ ਵਿਚ ਚਾਨਣ ਚਾਨਣ,
ਮੇਰੇ ਘਰ ਵਿਚ ਘੁੱਪ ਹਨੇਰੇ!
ਕੋਈ ਚੰਦ ਚੜਣ ਤੋਂ ਪਹਿਲਾਂ,
`ਆਦੀ` ਆਵੀਂ ਨ੍ਹੇਰੇ ਨ੍ਹੇਰੇ!
####@@@@####

No comments:

Post a Comment