ਘੜੇ ਡਿੱਗ ਪਏ ਸਿਰਾਂ ਤੋਂ ਸੁਆਣੀਆਂ ਦੇ।
ਉੱਚੀ ਉੱਚੀ ਧਾਹਾਂ ਮਾਰਨ ਲੱਗੀਆਂ
ਰਿਸ਼ਤੇ ਬਣੇ ਸੀ ਦਰਾਣੀਆਂ ਜਠਾਣੀਆਂ ਦੇ।
ਰਾਤ ਦੇ ਹਨੇਰੇ ਵਿਚ ਤੋਰ ਲਏ ਗੱਡੇ
ਚੇਤੇ ਭੁੱਲ ਗਏ ਹਿੱਕਣ ਲਈ ਪਰਾਣੀਆਂ ਦੇ
ਇੱਜ਼ਤ ਬਚਾਉਣ ਲਈ ਧੀਆਂ ਫਾਹੇ ਲਾਈਆਂ
ਗਲਾਂ ਚ, ਨਾਤੇ ਪਾਕੇ ਮਧਾਣੀਆਂ ਦੇ।
ਮੰਦਰ ਮਸਜਿਦ ਗੁਰਦਵਾਰੇ ਰਹੇ ਵੇਂਹਦੇ
ਕਤਲ ਹੁੰਦੇ ਸੀ ਹਾਣੀਆਂ ਹੱਥੋਂ ਹਾਣੀਆਂ ਦੇ
ਲਹੂ ਨਾਲ ਸੀ ਧਰਤੀ ਸਿੰਝ ਦਿੱਤੇ
ਰੰਗ ਲਾਲ ਹੋਗੇ ਦਰਿਆਈ ਪਾਣੀਆਂ ਦੇ।
ਰੱਬ ਆਖਦਾ ਹੋਊ ਮੈਂ ਕਾਹਤੋਂ ਯਕੀਨ ਕੀਤਾ
ਖ਼ੁਦ ਬਣਾਕੇ ਸ਼ਕਲਾਂ ਬੰਦੇ ਖਾਣੀਆਂ ਤੇ
ਸਿਕੰਦਰ" ਦੀ ਪੀੜ ਹਾਏ ਲੇਰਾਂ ਮਾਰੇ
ਸਭ ਦਫਨ ਹੋ ਗਿਆ ਵਿਚ ਕਹਾਣੀਆਂ ਦੇ।
ਸਿਕੰਦਰ 791
ਪਿੰਡ ਠੱਠੀਆਂ ਅਮ੍ਰਿਤਸਰ
No comments:
Post a Comment