ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, January 12, 2018

Nafrat Hatho Mohabat Hari - Binder Jaan

ਨਫ਼ਰਤ ਹੱਥੋਂ ਮੌਹੱਬਤ ਹਾਰੀ
ਮਨ ਹੋੲਿਅਾ ਤਦ ਭਾਰੀ
ਨਾ ਮੁੱਕਦੀ ਦੀਸੀ ਜਾਤ ਪਾਤ
ਨਾ ਧਰਮਾ ਵਾਲੀ ਬਿਮਾਰੀ
ਬੰਦੇ ਦੀਆਂ ਹਵਸਾਂ ਤੇ ਮਿਟਦੀ
ਵੇਖੀ ਅੱਜ ਦੀ ਨਾਰੀ
ਘੁੱਟਦੀ ਪਿਸਦੀ ਮਰਦੀ ਤੱਕੀ
ਨੰਨੀ ਜਾਨ ਵਿਚਾਰੀ
ਬਿਨਾ ਛੱਤ ਤੋਂ ਵੇਖੀ ਦੁਨੀਆਂ
ਵਸਦੀ ਵੱਕਤਾਂ ਮਾਰੀ
ਵੇਖ ਕੇ ਜੱਗ ਦੇ ਦੁੱਖ ਦਰਦ ਮੈਂ
ਕਵਿਤਾ ਲਿਖਣ ਦੀ ਧਾਰੀ
ਵਿਖਰੀਆਂ ਤੰਦਾ ਜੁੜ ਜਾਵਣ ਜੇ
ਦਿਲ ਵਿੱਚ ਆਸ ੳੁਸਾਰੀ
ਖਿਆਲ ਇਕੱਠੇ ਕੀਤੇ ਦਿਲ ਦੇ
ਸੋਚਿਅਾ ਵਾਰੋ ਵਾਰੀ
ਸਹਿਕਦੇ ਖੰਭਾ ਨਾਲ ਲਗਾਈ
ਨਿਕੜੀ ਜੇਹੀ ਉਡਾਰੀ
ਈਰਖਾ ਨਾ ਕੋਈ ਕਰੇ ਕਿਸੇ ਨੂੰ
ਸ਼ਬਦੀ ਸਾਂਝ ਉਚਾਰੀ
ਸਾਹਿਤਕਾਰੀ ਦਾ ਸਾਗਰ ਸੁੱਚਾ
ਜਾਂਵਾ ਮੈ ਬਲਿਹਾਰੀ
ਸਿੱਖਣ ਦੀ ਕੋਸ਼ਿਸ਼ ਕਰਦਾ ਯਾਰੋ
ਮੈ ਅਣਜਾਣ ਲਿਖਾਰੀ
ਕਵਿਤਾ ਰੂਹ ਦਾ ਰੂਪ ਬਿੰਦਰਾ
ਜੇਕਰ ਜਾਵੇ ਵਿਚਾਰੀ
binder jaan e sahit

No comments:

Post a Comment