ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, January 12, 2018

Gazal - Pali Khadim

ਰਾਗੀ ਢਾਡੀ ਸੱਥਾਂ ਵਿਚ ਗਾਉਣ ਕੋਰੜਾ।
ਵੇਖੋ ਓਹੀ ਲੱਗਿਆਂ ਬਣਾਉਣ ਕੋਰੜਾ।
ਕੋਰੜਾ ਹੈ ਛੰਦ ਬੜਾ ਸੌਖਾ ਮਿੱਤਰੋ।
ਐਵੇ ਬਸ ਜਾਪੇ ਥੋਨੂੰ ਔਖਾ ਮਿੱਤਰੋ।
ਇਹਨੂੰ ਕਵੀ ਵਰਣਿਕ ਛੰਦ ਆਖਦੇ।
ਵਰਨਾਂ ਨੂੰ ਗਿਣ ਕਵਿਤਾ ਨੂੰ ਮਾਪਦੇ।
ਤੇਰਾਂ ਇੱਕ ਤੁਕ ਚ ਵਰਨ ਆਂਵਦੇ।
ਤੂੰਬੇ ਵਾਲੇ ਰਾਗੀ ਹੇਕਾਂ ਲਾ-ਲਾ ਗਾਂਵਦੇ।
ਛੇ ਜਮਾਂ ਸੱਤ ਜੋੜ ਤੇਰਾਂ ਆਵੇਗਾ।
ਓਹੀ ਫ਼ਿਰ ਛੰਦ ਕੋਰੜਾ ਕਹਾਵੇਗਾ।
ਇੱਕ ਅੱਧਾ ਜਾਵੇ ਜੇ ਵਰਨ ਘੱਟ ਜੀ।
ਵੱਡੇ ਉਸਤਾਦ ਬੋਲ ਪੈਂਦੇ ਝੱਟ ਜੀ।
ਕਾਫ਼ੀਏ ਦਾ ਤੁਕਾਂ ਚ ਦੁਮੇਲ ਚਾਹੀਦਾ।
ਆਪਸ ਚ ਤੁਕਾਂ ਦਾ ਸੁਮੇਲ ਚਾਹੀਦਾ।
ਇੱਕ ਗੱਲ ਹੋਰ ਤਰਜ਼ ਪਛਾਣਲੋ
ਬਿਨਾਂ ਗਿਣੇ ਇੰਝ ਕੋਰੜਾ ਕੀ ਜਾਣ ਲੋ।
ਆਹ ਬੋਲੀ ਸੁਣੋ, ਸੁਣ ਕੇ ਸੰਭਾਲ ਲੋ।
ਏਸ ਲੈਅ ਨੂੰ ਆਪਣੇ ਸਾਹਾਂ ਚ ਢਾਲ ਲੋ।
"ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ।
ਲੰਬੜਾਂ ਤੇ ਸਾਹਾਂ ਦਾ ਹਿਸਾਬ ਕੱਟ ਕੇ।"
ਬਾਕੀ ਛੰਦਾਂ ਬਾਰੇ ਵੀ ਕਰਾਂਗੇ ਗੱਲ ਜੀ।
ਸਾਹਾਂ ਵਾਲਾ ਵੱਜਦਾ ਰਿਹਾ ਜੇ ਟੱਲ ਜੀ।
ਖ਼ਾਦਿਮ ਹਾਂ ਥੋਡਾ ਭੁੱਲਾਂ ਨਾ ਚਿਤਾਰਿਓ।
ਮਿੱਤਰੋ ਨਾ ਮੈਨੂੰ ਦਿਲ ਚੋਂ ਵਿਸਾਰਿਓ।
ਨੰਬਰ ਮੈਂ ਦਿਨਾ ਤੁਸੀਂ ਕਰੋ ਨੋਟ ਜੀ।
ਅੜਿਆ ਜੇ ਕੰਮ ਕਰ ਲਾ ਗੇ ਲੋਟ ਜੀ।
ਦੋ ਨਾਏ ਏਕਾ ਚੌਕਾ ਅਤੇ ਤੀਆ ਜੀ।
ਇੱਕ ਸੋ ਦੇ ਪਿੱਛੇ ਛੀਕਾ ਅਤੇ ਤੀਆ ਜੀ।

No comments:

Post a Comment