ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, May 19, 2022

ਹਕੀਕਤ ਬਨਾਮ ਦਿਖਾਵਾ - ਕੁਲਵਿੰਦਰ ਸਿੱਧੂ ਕਾਮੇ ਕਾ




ਫੀਲਿੰਗ ਕਰੇਜੀ ਪਾਵੇ ਫੇਸਬੁੱਕ ਤੇ
ਬਾਪੂ ਫਿਰੇ ਖੇਤਾਂ ਵਿੱਚ ਹੱਡ ਗਾਲਦਾ
ਲੱਭਦਾ ਸਤਾਰਾਂ ਚ ਸਹੇਲੀ ਫਿਰਦਾ
ਬਾਪੂ ਫਿਰੇ ਫਾਹੇ ਆਲਾ ਰੱਸਾ ਭਾਲਦਾ

ਮੌਸਮਾਂ ਦੀ ਪੈਗੀ ਇੱਕ ਮਾਰ ਚੰਦਰੀ
ਰਹਿੰਦੇ ਖੂੰਦੇ ਔਲਾਦ ਫੁਕਰੀ ਨੇ ਮਾਰਤੇ
ਬਾਪੂ ਦਿਆਂ ਪੈਰਾਂ ਨੂੰ ਨਾ ਜੁੱਤੀ ਜੁੜਦੀ
ਮੁੰਡਾ ਵੂਫਰ ਲਵਾਈ ਫਿਰੇ ਨਵੀਂ ਥਾਰ ਤੇ

ਛੱਡਕੇ ਵਿਚਾਲੇ ਕੰਮ ਸੀਰੀ ਭੱਜ ਗਿਆ
ਭੱਜਣੇ ਨੂੰ ਜਾਵੇ ਮੁੰਡਾ ਨਿੱਤ ਲੇਕ ਤੇ
ਪੈਂਦੀਆ ਤਰੀਕਾਂ ਕੇਸ ਕੀਤਾ ਬੈਂਕ ਨੇ
ਸ਼ਿਮਲੇ ਚ ਠੰਡ ਮੁੰਡਾ ਜਾਵੇ ਡੇਟ ਤੇ

ਟੁੱਟੇ ਹੋਏ ਰਿੰਮ ਬਾਪੂ ਵੈਲਡ ਕਰਾਵੇ
ਲੈਕੇ ਕਾਕੇ ਨੇ ਅਲਾਏਵੀਲ੍ਹ ਨਵੇਂ ਚਾੜ੍ਹਤੇ
ਬਾਪੂ ਦਿਆਂ ਪੈਰਾਂ ਨੂੰ ਨਾ ਜੁੱਤੀ ਜੁੜਦੀ
ਮੁੰਡਾ ਵੂਫਰ ਲਵਾਈ ਫਿਰੇ ਨਵੀਂ ਥਾਰ ਤੇ

ਲੈਂਦੀ ਨਾ ਦਵਾਈ ਬੇਬੇ ਕਰੇ ਸਰਫਾ
ਲਾਈ ਫਿਰੇ ਟਾਕੀਆਂ ਬਈ ਪਾਟੇ ਸੂਟ ਤੇ
ਮੁੱਛਾਂ ਵਾਲਾ ਲੋਗੋ ਗੱਡੀ ਵਿੱਚ ਨੱਚਦਾ
ਨੱਚਦੀ ਫਿਰੇ ਜੀ ਗੱਡੀ ਗੇੜੀ ਰੂਟ ਤੇ

ਮਰ ਮਰ ਭੇਜੇ ਬਾਪੂ ਫੀਸ ਪੁੱਤ ਦੀ
ਰਹਿੰਦਾ ਏ ਸ਼ਿਕਾਰੀ ਨਿੱਤ ਨਵੀਂ ਮਾਰ ਤੇ
ਬਾਪੂ ਦਿਆਂ ਪੈਰਾਂ ਨੂੰ ਨਾ ਜੁੱਤੀ ਜੁੜਦੀ
ਮੁੰਡਾ ਵੂਫਰ ਲਵਾਈ ਫਿਰੇ ਨਵੀਂ ਥਾਰ ਤੇ

ਚੰਡੀਗੜ੍ਹ ਆਵੇ ਰਾਸ ਕਿਸੇ ਕਿਸੇ ਨੂੰ
ਬਹੁਤਿਆਂ ਨੂੰ ਪੁੱਠੇ ਰਾਹਾਂ ਵੱਲ ਤੋਰਦਾ
ਕਰਦੇ ਨੇ ਕਾਕੇ ਜਦੋਂ ਔਫ ਰੋਡਿੰਗਾਂ 
ਪਾਟਦਾ ਕਲੇਜਾ ਪਿੰਡ ਖੜ੍ਹੇ ਫੋੜ ਦਾ

ਕੁਲਵਿੰਦਰਾ ਕਹਾਣੀ ਏਹੇ ਪਿੰਡ ਪਿੰਡ ਦੀ
ਵੇਖਿਓ ਧਿਆਨ ਆਸੇ ਪਾਸੇ ਮਾਰਕੇ
ਬਾਪੂ ਦਿਆਂ ਪੈਰਾਂ ਨੂੰ ਨਾ ਜੁੱਤੀ ਜੁੜਦੀ 
ਮੁੰਡਾ ਵੂਫਰ ਲਵਾਈ ਫਿਰੇ ਨਵੀਂ ਥਾਰ ਤੇ

     

No comments:

Post a Comment