ਡਾਂਗ ਉਦੋਂ ਫਿਰਨੀ ਚਾਹੀਦੀਜਦੋਂ ਦਾਜ ਮੰਗਿਆ ਜਾਂਦਾ
ਜਦੋਂ ਕੁੜੀ ਕੁੱਖ ਚ ਡਾਕਟਰ ਵੱਲੋਂ ਮਾਰ ਦਿੱਤੀ ਜਾਂਦੀ
ਜਦੋਂ ਬੈਂਡ ਆਲੀ ਕਨੇਡਾ ਪਹੁੰਚ ਮੁੰਡੇ ਨੂੰ ਜਵਾਬ ਦੇ ਦੇਵੇ
ਜਦੋਂ ਸਰਕਾਰ ਫਸਲਾਂ ਦਾ ਮੁੱਲ ਨੀ ਪਾਉਂਦੀ
ਜਦੋਂ ਚੋਰੀ ਸਬਜ਼ੀ ਤੋੜ ਲਈ ਜਾਂਦੀ ਏ
ਜਦੋਂ ਬਾਪੂ ਦੇ ਮਰਨ ਤੋਂ ਬਾਅਦ ਚੱਕੀਆਂ ਲਿਮਟਾ ਨਹੀਂ ਮੋੜੀਆਂ ਜਾਂਦੀਆਂ
ਜਦੋਂ ਬੈਂਕ ਚ ਗੰਨਮੈਨ ਹੋ ਕੇ ਵੀ ਦੂਜੇ ਫਾਰਮ ਭਰ ਕੇ ਕਿਸੇ ਹੋਰ ਨੌਜਵਾਨ ਦੀ ਨੌਕਰੀ ਨੂੰ ਖ਼ਤਮ ਕੀਤਾ ਜਾਂਦਾ ਏ
ਜਦੋਂ ਕਿਸੇ ਧਰਮ ਦੇ ਸ਼ਹੀਦਾਂ ਨੂੰ ਮੁਰਦਾਬਾਦ ਕਿਹਾ ਜਾਂਦਾ ਏ
ਜਦੋਂ ਖਚਰ ਨੂੰ ਵੱਧ ਭਾਰ ਢਾਹੁਣ ਲਈ ਮਜਬੂਰ ਕੀਤਾ ਜਾਂਦਾ ਏ
ਜਦੋਂ ਗਾਣਿਆਂ ਚ ਜੀਜਾ ਸਾਲੀ ਦਾ ਲੱਕ ਮਿਣਨ ਲੱਗ ਜੇ
ਜਦੋਂ ਵਿਆਹਾਂ ਚ ਸ਼ਗਨ ਪਾਏ ਬਿਨਾਂ ਮੁੜ ਜੇ
ਜਦੋਂ ਕਿਸੇ ਲੰਘਣ ਆਲੀ ਵੱਟ ਤੇ ਹੱਗਣ ਤੇ
ਜਦੋਂ ਕਿਸੇ ਯਾਰ ਦੀ ਭੈਣ ਤੇ ਅੱਖ ਰੱਖਣ ਤੇ
ਜਦੋਂ ਬਾਹਰ ਜਾ ਕੇ ਵੀ ਮਗਰ ਰਹਿ ਗਈ ਨੂੰ ਕਿਥੇ ਗਈ ਪੁੱਛ ਪੁੱਛ ਜੀਉਣਾ ਦੁਬਰ ਕਰ ਦਿੱਤਾ ਜਾਵੇ.
ਜਦੋਂ ਬਾਰਵੀਂ ਚ ਹੀ ਬੁਲੇਟ ਮੋਟਰਸਾਈਕਲ ਲੈਣ ਲਈ ਜਿੱਦ ਕੀਤੀ ਜਾਵੇ
ਜਦੋਂ ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰ ਲਿਆ ਜਾਵੇ
ਜਦੋਂ ਕੈਨੇਡਾ ਰਹਿ ਕੇ ਵੀ ਠੇਕਾ 60000 ਵਸੂਲਿਆ ਜਾਵੇ
ਜਦੋਂ ਨੌਰਮਲ ਡਲਿਵਰੀ ਨੂੰ ਵੀ ਵੱਡਾ ਆਪ੍ਰੇਸ਼ਨ ਚ ਬਦਲ ਦਿੱਤਾ ਜਾਵੇ
ਜਦੋਂ ਡੇਰੇ ਆਲੇ ਬਾਬੇ ਦੇ ਆਸ਼ਰਮ ਚ ਜਪਨਾਮ ਲਿਆ ਜਾਵੇ
ਜਦੋਂ ਕਿਸੇ ਸਿੱਧ ਪੱਧਰੇ ਦਾ ਮਜ਼ਾਕ ਉਡਾਇਆ ਜਾਵੇ
ਜਦੋਂ ਕਿਸੇ ਵਿਧਵਾ ਨੂੰ ਗ਼ਲਤ ਸਮਝਿਆ ਜਾਵੇ
ਜਦੋਂ ਸਿੱਖ ਘਰ ਜੰਮ ਕੇ ਚਰਚ ਦੀਆਂ ਪੌੜੀਆਂ ਚੜੀਆਂ ਜਾਣ
ਜਦੋਂ ਛਬੀਲ ਨੂੰ ਨਿੰਦਣ ਲਈ ਖੰਡ ਦਾ ਬਹਾਨਾ ਲੱਭਯਾ ਜਾਵੇ
ਜਦੋਂ ਕਿਸੇ ਬਲਦੇ ਸਿਵੇ ਤੇ ਵਿਊ ਲਏ ਜਾਣ
ਜਦੋਂ ਕਾਚਾ ਬਦਾਮ ਤੇ ਨੰਗੇਜ਼ ਪ੍ਰੋਸਿਆ ਜਾਵੇ
ਜਦੋਂ ਕੰਪਊਟਰ ਰਾਹੀਂ ਪੱਧਰੇ ਕੀਤੇ ਖੇਤ ਚੌ ਮਿੱਟੀ ਚੁੱਕ ਲਈ ਜਾਵੇ
ਜਦੋਂ ਘਰ ਅੱਗੇ ਲੱਗੇ ਬੂਟੇ ਪਟ ਦਿੱਤੇ ਜਾਣ
ਜਦੋਂ ਇਕੋ ਘਰ ਦੋ ਮੀਟਰ ਲਗਾਏ ਜਾਣ
ਜਦੋਂ ਕੁੰਡੀ ਲਾ ਕੇ ਬਿਜਲੀ ਚੋਰੀ ਕੀਤੀ ਜਾਵੇ
ਜਦੋਂ ਗ਼ਲਤ ਦਵਾਈ ਮਰੀਜ਼ ਨੂੰ ਦੇ ਦਿੱਤੀ ਜਾਵੇ
ਜਦੋਂ ਏਜੰਟ,ਸਟੂਡੈਂਟ ਨੂੰ ਪੈਸੇ ਆਲੀ ਮਸ਼ੀਨ ਸਮਝੇ
ਜਦੋਂ ਅੰਨਦਾਤਾ ਨੂੰ ਗਾਲ੍ਹਾਂ ਕੱਢੀਆਂ ਜਾਣ ਸਿਰਫ਼ ਇਸ ਕਰਕੇ ਕਿਉਂ ਕੇ ਉਹ ਉਹਨਾਂ ਵਿਰੁੱਧ ਧਰਨਾ ਦੇਣ ਜਾ ਰਹੇ ਨੇ ਜਿਹਨਾਂ ਨੂੰ ਵੋਟ ਪਾਈ ਏ
ਜਦੋਂ ਸ਼ਰਾਬ ਪੀ ਕੇ ਕਲੇਸ਼ ਕੀਤਾ ਜਾਵੇ
ਜਦੋਂ ਵਿਹਲੀ ਧੀ ਲਈ ਸਰਕਾਰੀ ਨੌਕਰੀ ਆਲਾ ਵਰ ਹੀ ਲੱਭਯਾ ਜਾਵੇ
ਜਦੋਂ ਵੱਡੀ ਉਮਰ ਦੇ ਪੀ ਆਰ ਆਲੇ ਨੂੰ ਛੋਟੀ ਧੀ ਵਿਆਹ ਦਿੱਤੀ ਜਾਵੇ
ਜਦੋਂ ਫ਼ਰਜ਼ੀ ਲਾਵਾਂ ਲਈਆਂ ਜਾਣ
ਜਦੋਂ ਨਾਸਤਿਕ ਹੋ ਕੇ ਵੀ ਲਾਵਾਂ ਲਈਆਂ ਜਾਣ
ਜਦੋਂ ਤਰਕਸ਼ੀਲ ਹੋ ਕੇ ਵੀ ਪੁੱਛਾਂ ਪੁੱਛਦਾ ਫਿਰੇ
ਜਦੋਂ 100 ਗਰਾਮ ਮੂਤ ਕਰਕੇ ਪੰਜ ਲੀਟਰ ਪਾਣੀ ਡੋਲ ਦਿੱਤਾ ਜਾਵੇ
ਜਦੋਂ ਸਰਕਾਰੀ ਟੈਂਕੀ ਦਾ ਪੀਣ ਆਲਾ ਪਾਣੀ ਬਰਬਾਦ ਕੀਤਾ ਜਾਵੇ
ਜਦੋਂ ਮੁਫ਼ਤ ਯੂਨਿਟ ਦਾ ਨਜਾਰਾ ਸਾਰੇ ਕੂਲਰ,ਪੱਖੇ ਛੱਡ ਲਿਆ ਜਾਵੇ
ਜਦੋਂ ਨਕਲੀ ਦੁੱਧ ਵੇਚਿਆ ਜਾਵੇ
ਜਦੋਂ ਕਿਸੇ ਜਵਾਨ ਪੁੱਤ ਹੱਥ ਫੀਮ ਦੀ ਡੱਬੀ ਫੜਾ ਦਿੱਤੀ ਜਾਵੇ
ਜਦੋਂ ਕਿਸੇ ਸਰਦਾਰ ਕੋਲ ਬੀੜੀ ਦਾ ਧੂਆਂ ਛਡਿਆ ਜਾਵੇ
ਜਦੋਂ ਕਿਸੇ ਬੱਸ ਚ ਖੜੀ ਮੁਟਿਆਰ ਨੂੰ ਹਵਸੀ ਅੱਖਾਂ ਨਾਲ ਤਕਆ ਜਾਵੇ
ਜਦੋਂ ਹੁਸ਼ਿਆਰ ਬੱਚੇ ਸਾਹਮਣੇ ਨਲਾਇਕ ਦੀ ਬੇਜਤੀ ਕੀਤੀ ਜਾਵੇ
ਜਦੋਂ ਫੌਜੀ ਨੂੰ ਅਨੁਸ਼ਾਸ਼ਨ ਦੇ ਨਾਮ ਤੇ ਟਾਰਚਰ ਕੀਤਾ ਜਾਵੇ
ਜਦੋਂ ਕਿਸੇ ਗਰੀਬ ਤੋਂ ਪਟਵਾਰੀ ਦੁਆਰਾ ਰਿਸ਼ਵਤ ਲਈ ਜਾਵੇ
ਜਦੋਂ ਬਣਦੀ ਤਨਖਾਹ ਨਾ ਦਿੱਤੀ ਜਾਵੇ ਜਿੰਨੀ ਕੁ ਹੁੰਦੀ ਉਹ ਵੀ ਛੇ ਦਿਨ ਲੇਟ ਕੀਤੀ ਜਾਵੇ
ਜਦੋਂ ਗ਼ਲਤ ਦਵਾਈ, ਬੀਜ ਵੇਚ ਨਰਮੇ ਦੀ ਫਸਲ ਖਰਾਬ ਕਰ ਦਿੱਤੀ ਜਾਵੇ
ਜਦੋਂ ਸਰਕਾਰਾਂ ਨੂੰ ਸਵਾਲ ਕਰਨੇ ਬੰਦ ਕਰ ਦਿੱਤੇ ਜਾਣ
ਜਦੋਂ ਧਰਮ ਮਸਲਿਆਂ ਤੇ ਅੱਖਾਂ ਮੀਚ ਲਈਆਂ ਜਾਣ
ਜਦੋਂ ਘਰੇ ਬਣੀ ਦਾਲ ਰੋਟੀ ਚ ਨੁਕਸ ਲੱਭਯਾ ਜਾਵੇ
ਜਦੋਂ ਦਾਨ ਚੌ ਪੈਸਾ ਖਾਦਾ ਜਾਵੇ.
ਜਦੋਂ ਪੀਲੀ ਪੱਤਰਕਾਰੀ ਕੀਤੀ ਜਾਵੇ.
ਜਦੋਂ ਨਮੂਨਿਆਂ ਨੂੰ ਜਿਤਾ ਕੇ ਇਹ ਸੋਚ ਲਿਆ ਜਾਵੇ ਬਦਲਾਵ ਆਊ ਗਾ
ਉਦੋਂ ਡਾਂਗ ਫਿਰਨੀ ਚਾਹੀਦੀ
✍️ਬੇਰਹਿਮ
No comments:
Post a Comment