ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, June 15, 2019

ਨਸੀਬਾਂ ਦੀ ਜੰਗ - ਸੁਰਿੰਦਰ ਕੌਰ ਸੈਣੀ

ਅਸੀਂ ਵੇਲੇ ਦੇ ਹੱਥ ਮੁਹਾਰ ਫੜਾਉਂਦੇ ਰਹੇ,
ਪਿਅਾਰ ਮੁਹੱਬਤ ਨੂੰ ਪੂਜਾ ਬਣਾਂੳੁਦੇ ਰਹੇ,

ਸਬਰ ਦੇ ਅਾਟੇ ਚ ਸੱਧਰਾਂ ਨੂੰ ਗੁੰਨ ਲਿਅਾ,
ਹਾਸਿਅਾਂ ਵਿਚ ਹੰਝੂਅਾਂ ਨੂੰ ਲੁਕਾਂੳੁਦੇ ਰਹੇ,

ਬਣ ਲਾਸ਼ ਵਰ੍ਹਿਆਂ ਤੇ ਮਿੱਟੀ ਪਾਉਂਦੇ ਗੲੇ,
ਨਸੀਬਾਂ ਦੀ ਲਗੀ ਅੱਗ ਨੂੰ ਬੁਝਾਂੳੁਦੇ ਰਹੇ,

ਝੂੱਠੀਆਂ ਤਾਂਘਾ ਦੇ ਸਫਰ ਚ ਗੁਅਾਚ ਗੲੇ,
ਪੀੜ੍ਹਾਂ ਦਾ ਹਾਰ ਹੱਸ ਹੱਸ ਕੇ ਪਰਾਂੳੁਦੇ ਰਹੇ,

ਦਿਲ ਦੀਅਾਂ ਗਲੀਅਾਂ ਸੁੰਨੀਅਾਂ ਹੋ ਗੲੀਅਾਂ,
ਸੋਚਾਂ ਦੇ ਖੂਹ ਚ ਵਿਚ ਤਾਰੀਅਾਂ ਲਾਂੳੁਦੇ ਰਹੇ,

ਚੰਨ ਮੇਰਾ ਖਿਸਕਦਾ ਖਿਸਕਦਾ ਖਿਸਕ ਗਿਅਾ,
ਸੈਣੀ ਕੂੜ ਅਹਿਸਾਸ  ਗਲ ਨਾਲ ਲਾਂੳੁਦੇ ਰਹੇ,

No comments:

Post a Comment