ਮੈਨੂੰ ਮੇਰਾ ਪਿੰਡ ਪਿਆਰਾ ,
ਪਰ ਮੈਂ ਤਾਂ ਬਨਵਾਸ ਜਿਹਾ ਹਾਂ ...।
ਆਪਣੇ ਦੇਸ਼ ਚੋ ਹਾਂ ਪ੍ਰਦੇਸੀ ,
ਕਦ ਪਿੰਡ ਜਾਣਾ ਬੇ-ਆਸ ਜਿਹਾ ਹਾਂ...।
ਪਿੰਡ ਦੇ ਲੋਕੀਂ ਕਰਨ ਮਖੌਲਾਂ ,
ਜਿਉਂਦੇ ਜੀ ਮੈਂ ਲਾਛ ਜਿਹਾ ਹਾਂ ...।
ਉਪਰੋਂ ਮੈਂ ਤਾਂ ਖੁਸ਼ ਮਿਜਜ਼ੀ ,
ਪਰ ਅੰਦਰੋਂ ਉਦਾਸ ਜਿਹਾ ਹਾਂ ...।
ਮੇਰੇ ਜਨਮੇ ਕਿੰਦਾ ਪਲ ਰਹੇ ,
ਸੋਚ ਕੇ ਹੋਇਆ ਰਾਖ ਜਿਹਾ ਹਾਂ ...।
ਪੱਥਰ ਦਿਲ ਹਾਂ ਲੋਕੀਂ ਕਹਿੰਦੇ ,
ਉਨ੍ਹਾਂ ਲਈ ਇਤਿਹਾਸ ਜਿਹਾ ਹਾਂ ...।
ਬੇ-ਸਮਝੇ ਮੈਨੂੰ ਸਮਝ ਸਕੇ ਨਾ ,
ਬੰਬ ਵਿਚ ਭਰੀ ਪੁਟਾਸ ਜਿਹਾ ਹਾਂ ...।
ਇਕ ਦਿਨ ਸਭ ਲਈ ਬਣੂ ਉਦਾਹਰਣ ,
ਬੇ-ਆਸਿਆ ਲਈ ਆਸ ਜਿਹਾ ਹਾਂ ...।
ਲੋਕਾਂ ਲਈ ਮੈਂ ਹੋਇਆ ਮਨਫੀ ,
ਮੀਤ ਹਾਂ ਮਾਂ ਲਈ ਖਾਸ ਜਿਹਾ ਹਾਂ ...।
ਮੈਨੂੰ ਮੇਰਾ ਪਿੰਡ ਪਿਆਰਾ ,
ਪਰ ਮੈਂ ਤਾਂ ਬਨਵਾਸ ਜਿਹਾ ਹਾਂ . ...।
*ਮੀਤ ਜਮਸਤਪੁਰੀ*
No comments:
Post a Comment