ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 2, 2017

Yakeenan - Nidhi Sharma



ਯਕੀਨਨ ਕੋੲੀ ਲਿਖਤੀ ਵੇਰਵਾ ਹੋਵੇਗਾ,
ੳੁਸਦਾ ਨਾਲ ਮੇਰਿਅਾ ਰਾਹਾਂ ਦੇ,
ਨਹੀਂ ਤਾਂ ਮੁਸਾਫ਼ਿਰ ਨਿੱਤ ਅਾੳੁਦੇ,
ਤੁਰ ਜਾਂਦੇ ,ਪਰ ਕੋੲੀ ਟਿੱਕਦਾ ਨਹੀਂ।

ਹਰ ਪਲ ਫੜਫੜਾਹਟ ਰਹਿੰਦੀ ਰੂਹਾਂ ਵਿਚ,
ੲਿਹ ਪਿਅਾਸ ਜ਼ਿਹਨ ੲੇ ਤਵੱਜੋ ਵਾਲੀ,
ੲਿਸ ਲੲੀ ਅਾਜ਼ਾਦ ਹੈ ਫਿਤਰਤ ,
ਤੇ ਮਨ ਕਿਸੇ ਅੱਗੇ ਵਿਕਦਾ ਨਹੀਂ ....

ਨਿਧੀ ਸ਼ਰਮਾ

No comments:

Post a Comment