ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 2, 2017

Bane Jo Lok - Bhajan Aadi


ਬਣੇ ਜੋ ਲੋਕ ਨੇ ਏਥੇ ਕੁਲਹਿਣੀ ਭੀੜ ਦਾ ਹਿੱਸਾ!
ਹਮੇਸ਼ਾਂ ਵਾਸਤੇ ਹੋਏ ਉਹ ਜ਼ਾਲਿਮ ਪੀੜ ਦਾ ਹਿੱਸਾ!
ਚਲੇ ਜਦ ਇਸ਼ਕ ਦਾ ਕੋਹਲੂ ਕਦੇ ਸੱਚ ਝੂਠ ਨਾ ਜਾਣੇੰ,
ਇਹ ਦਾ ਕੰਮ ਤੇਲ ਕਢ ਛੱਡਣਾ ਜੋ ਬਣਦੈ ਪੀੜ ਹਿੱਸਾ!
ਸੁੱਖਾਂ ਦੀ ਪੀੰਘ ਹੈ ਝੂਟੀ ਜਿਨੇ ਆਪਣੀ ਉਮਰ ਸਾਰੀ,
ਕੀ ਦਿਲ ਦੀ ਪੀੜ ਨੂੰ ਜਾਣੇੰ ਨ ਬਣਿਆਂ ਪੀੜ ਦਾ ਹਿੱਸਾ!
ਮਿਰਾ ਲੱਕ ਤੋੜ ਕੇ ਤੁਰਿਆ ਮਿਰਾ ਹਮਰਾਜ਼ ਸੀ ਜ਼ਾਲਿਮ,
ਪਲਾਂ ਵਿਚ ਦੇ ਗਿਆ ਧੋਖਾ ਜੋ ਮੇਰੀ ਰੀੜ੍ਹ ਦਾ ਹਿੱਸਾ!
ਗਵਾ ਗਏ ਹੋੰਦ ਅਪਣੀ ਉਹ ਨਿਸ਼ਾਂ ਨਾ ਵੀ ਰਿਹਾ ਬਾਕੀ
ਜੋ ਵੀ ਇਕਵਾਰ ਬਣੇ ਏਥੇ ਨੇ ਅੱਥਰੀ ਭੀੜ ਦਾ ਹਿੱਸਾ!!
ਜਿਨ੍ਹਾਂ ਰੁਖ਼ਸਾਰ ਨੇ ਚੁੰਮੇ ਬਿਨਾਂ ਉਸਦੀ ਇਜਾਜ਼ਤ ਦੇ,
ਸਦਾ ਲੀੰ ਉਹ ਗੁਵਾ ਬੈਠੇ ਦੰਦਾਂ ਦੀ ਪੀੜ੍ਹ ਦਾ ਹਿੱਸਾ!
ਬੁਰਾ `ਆਦੀ `ਨਹੀਂ ਕਹਿਣਾ ਕਿਸੇ ਵੀ ਪਾਕ ਪੁਸਤਕ ਨੂੰ,
ਉਹੋ ਅੱਖਰ ਅਮਰ ਹੋਏ ਬਣੇੰ ਜੋ ਬੀੜ੍ਹ ਦਾ ਹਿੱਸਾ!

No comments:

Post a Comment