ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 2, 2017

Tikhar Dupehar - Azaad

ਤਿੱਖੜ ਦੁਪਹਿਰ ਵੇਲੇ ਮਾਰੂਥਲੀ ਰਾਹਾਂ ਉਤੇ,
ਸੋਹਲ ਜਿਹੇ ਪੈਰ ਧਰ ਸੜ ਕੇ ਮੈ ਆ ਗਿਆ I
ਗਮਾ ਦੀਆ ਖੱਡਾ ਵਿਚ ਡਿੱਗਿਆ ਕਿੰਨੀ ਵਾਰੀ,
ਦੁੱਖਾਂ ਦੇ ਪਹਾੜਾ ਨੂੰ ਚੜ ਕੇ ਮੈ ਆ ਗਿਆ l
ਕ੍ਰੋਧ ਦੇ ਜਵਾਲਾਮੁਖੀ ਸੇਕੇ ਪਹਿਲਾ ਹੱਸ ਹੱਸ,
ਪਿਆਰ ਵਾਲੀ ਠੰਡ ਸੀਨੇ ਜੜ ਕੇ ਮੈ ਆ ਗਿਆ l
ਨਫ਼ਰਤ ਦੇ ਸਮੁੰਦਰਾ ਨੂੰ ਪੀ ਲਿਆ ਸੀ ਡੀਕ ਲਾ ਕੇ,
ਪ੍ਰੇਮ ਦੀਆ ਬੂੰਦਾਂ ਵਿਚ ਹੜ ਕੇ ਮੈ ਆ ਗਿਆ l
ਵੈਰ ਦੀਆ ਕਣੀਆਂ ਨੇ ਤਨ ਮੇਰਾ ਛੰਨੀ ਕੀਤਾ,
ਸੂਈ ਦਿਆ ਨੱਕੇਆ ਚ ਵੜ ਕੇ ਮੈ ਆ ਗਿਆ l
ਹਨੇਰਿਆ ਦੀ ਕੈਦ ਚੋ "ਅਜ਼ਾਦ " ਹੋਣਾ ਲਾਜ਼ਮੀ ਏ,
ਪ੍ਰੀਤ ਵਾਲਾ ਹੀਰਾ ਹੱਥ ਫੜ ਕੇ ਮੈਂ ਆ ਗਿਆ I
...ਅਜ਼ਾਦ

No comments:

Post a Comment