ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, December 3, 2017

Tidkeya Hai Sehar - Bhajan Aadi

ਤਿੜਕਿਆ ਹੈ ਸ਼ਹਿਰ ਸਾਬਿਤ ਘਰ ਨਹੀਂ ਕੋਈ!
ਬੋਲਦਾ ਅਜ ਪਿਆਰ ਦਾ ਅੱਖਰ ਨਹੀਂ ਕੋਈ!
ਸ਼ੀਸ਼ਿਆਂ ਦੇ ਦਿਲ ਸਦਾ ਘਬਰਾ ਰਹੇ ਨੇ ਹੁਣ,
ਦੂਰ ਤੱਕ ਜਦ ਵੇਖਿਆ ਪੱਥਰ ਨਹੀਂ ਕੋਈ!
ਇਸ਼ਕ ਨੇ ਮੈਨੂੰ ਪੁਚਾਯਾ ਇਸ ਪੜਾਅ ਉੱਤੇ
ਜ਼ਿੰਦਗੀ ਤੇ ਮੌਤ ਵਿਚ ਅੰਤਰ ਨਹੀਂ ਕੋਈ!
ਲੋਕ ਖੇਲਣ ਖ਼ੂਨ ਦੀ ਹੋਲੀ ਸਦਾ ਏਥੇ
ਮਕਤਲਾਂ ਤੇ ਅਜ ਘਰੀਂ ਅੰਤਰ ਨਹੀਂ ਕੋਈ!
ਧਾਰਮਿਕ ਧਾਮੀੰ ਜੜੇ ਨੇ ਕੀਮਤੀ ਪੱਥਰ
ਲੋੜਵੰਦਾਂ ਲੀੰ ਬਣਾਵੇ ਘਰ ਨਹੀਂ ਕੋਈ!
ਖ਼ਤਰਿਆਂ ਦੇ ਨਾਲ ਆਪਾਂ ਖੇਲਦੇ ਆਏ,
ਹੁਣ ਕਜ਼ਾ ਦੇ ਕੋਲੋਂ ਸਾਨੂੰ ਡਰ ਨਹੀਂ ਕੋਈ!
ਜ਼ਿੰਦਗੀ ਦੇ ਯਾਰ 'ਆਦੀ 'ਛੱਡ ਗਏ ਸਾਰੇ,
ਮੌਤ ਤੋੰ ਪਿਆਰਾ ਇਥੇ ਦਿਲਬਰ ਨਹੀਂ ਕੋਈ!

No comments:

Post a Comment