ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, December 3, 2017

Berho Di Peed - Shiknder Docter

ਬਿਰਹੋ ਦੀ ਪੀੜ
ਹੌਲ ਜਿਹੇ ਮੇਰੇ ਪੈਣ ਕਲੇਜੇ
ਦਮ ਵੀ ਘੁਟਦਾ ਰਹਿਦਾ ੲੇ,
ਖੌਰੇ ਕੀ ਹੋੲਿਅਾ
ਦਿਲ ਚੰਦਰੇ ਨੂੰ
ਬਿਰਹੋ ਦੀ ਪੀੜ 'ਚ
ਧੁਖਦਾ ਰਹਿੰਦਾ ੲੇ ......!
ੳੁਝ ਤਾ ਗਮ ਹੋਰ ਬੜੇ ਨੇ
ਪਰ ਗਮ ਤੇਰੀ ਜੁਦਾੲੀ,
ਵਾਲਾ ਅੰਦਰੇ ਹੀ ਮੁਕਦਾ
ਰਹਿਦਾ ੲੇ
ਖੌਰੇ ਕੀ ....!
ਵਾਗ ਸੁਦੲੀਅਾ ਚੱਕਰ
ਕੱਟਦਾ
ਲਾਟਾ ਬਣ ਬਣ ਰਹਿਦਾ
ਮੱਚਦਾ,
ਜਿੰਦੇ ਕੁਡੇ ਲਾ ਜਦ ਸਭ
ਸੌਅ ਜਾਦੇ,
ਰਾਤੀ ਬੁਕਦਾ ਰਹਿਦਾ ੲੇ
ਖੌਰੇ ਕੀ .......!
ਜਖਮ ਜੁਦਾੲੀ ਵਾਲਾ
ਖੰਜਰ ਬਣ ਗਿਅਾ,
ਵਾਗ ਸਪੋਲੀਅਾ ਸਿੱਧਾ
ਦਿਲ ਤੇ ਲੜ ਗਿਅਾ
ਹੁਣ ਪੀੜਾ 'ਚ ਝੁਕਦਾ
ਰਹਿੰਦਾ ੲੇ,
ਖੌਰੇ ਕੀ .......!
ਸੁਰਤ ਦਾ ਜਿਵੇ ਪਿੰਜਰ
ਬਣ ਚਲਿਅਾ
ਦੁੱਖਾ ਨੇ ਘਰ ਡੇਰਾ ਮੱਲਿਅਾ
ਵੈਦ ਸਿਕੰਦਰ ਤਾੲੀ ਸੁਨੇਹਾ
ਘੱਲਿਅਾ,
ਤਾਹੀਓ ਖੰਡਰਾ 'ਚ ਲੁਕਦਾ ਫਿਰਦਾ ੲੇ
ਖੌਰੇ ਕੀ
ਹੋੲਿਅਾ ਦਿਲ ਚੰਦਰੇ ਨੂੰ!

No comments:

Post a Comment