ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, December 22, 2017

Sohlan Toor - Makhan Behniwala

ਮੇਰਾ ਸੋਲਨ ਦਾ ਜਦ ਲੱਗਿਅਾ ਟੂਰ।
ਮੈਂ ਦੁਨੀਅਾਂਦਾਰੀ ਨੂੰ ਬੜਾ ਸੁੱਟਤਾ ਦੂਰ।
ੳੁਂਝ ਰੰਗ ਭਾਵੇਂ ਅਾਂ ਮੇਰਾ ਅੈਸਾ ਵੈਸਾ,
ਪਰ ਗ਼ਜ਼ਬ ਦਾ ਮੁੱਖ ਤੇ ਚੜ ਗਿਅਾ ਨੂਰਾ।
ਸਾਨੂੰ ਪੇ੍ਮ ਦੀ ਰੰਗਣਾਂ ਜਾਵੇ ਚੜਦੀ।
ਸਾਡੀ ਲਾਰੀ ਜਾਵੇ ਸਪੀਡਾਂ ਫੜਦੀ।
ਸਾਡੀ ਮੰਜ਼ਲ ਹਾਲੇ ਦੂਰ ਬੜੀ ਹੈ,
ਬਸ ਬਿਨਾਂ ਕੰਮ ਤੋਂ ਕਿਤੇ ਨਾ ਖੜਦੀ।
ਜਦੋਂ ਪਹੁੰਚ ਗੲੀ ਬਸ ਪਹਾੜਾਂ ੳੁੱਤੇ।
ਜਾਗ ਪੲੇ ਸਾਰੇ ਮੁਸਾਫਰ ਸੁੱਤੇ।
ਵਾਹਿਗੁਰੂ ਵਾਹਿਗੁਰੂ ਬੋਲਣ ਸਾਰੇ,
ਕਿਓਂਕਿ ਸਾਹਿਬ ਸਾਰਦਾ ਸੱਭ ਦੇ ਬੁੱਤੇ।
ਯਾਰੋ ਨਵੀਂ ਸਦੀ ਦੀਅਾਂ ਖੋਜਾਂ ਵੱਡੀਅਾਂ।
ਵੇਖ ਕੇ ਰਹਿ ਗੲੀਅਾਂ ਅੱਖਾਂ ਅੱਡੀਅਾਂ।
ੳੁੲੇ ਵਿੰਗ ਤੜਿੰਗੀਅਾਂ ਰਾਹਵਾਂ ੳੁੱਤੇ,
ਹੇਠਾਂ ਮੋਟਰਾਂ ਤੇ ੳੁੱਪਰ ਗੱਡੀਅਾਂ।
ਸਾਡੀ ਦਿੱਲ ਦੇ ਮਹਿਰਮ ਫੜ ਲੲੀ ਵੀਣੀ।
ਚੜ ਗੲੀ ਲੋਰ ਸਾਨੂੰ ਦੁੱਗਣੀ ਤੀਣੀ।
ਅਸੀਂ ਸਬਰ ਸ਼ੁਕਰ ਦਾ ਖਾਣਾਂ ਪੀਣਾਂ,
ਤੇ ਸ਼ਹਿਜ਼ਾਦਿਅਾਂ ਵਰਗੀ ਜ਼ਿੰਦਗ਼ੀ ਜੀਣੀ।
ਜਦੋਂ ਗੁਰੂ ਚਰਨਾਂ ਵਿੱਚ ਅਾਸਣ ਕੀਤਾ।
ਹੋ ਗਿਅਾ ਦੁੱਖ ਦਲਿੱਦਰ ਫੀਤਾ ਫੀਤਾ।
ਦੇਹ ਸਾਡੀ ਹੋ ਗੲੀ ਕੰਚਨ ਵਰਗੀ,
ਰਹਿਮਤ ਦਾ ਜਦੋਂ ਜੋਸ਼ਾਂਦਾ ਪੀਤਾ।
ੲਿੱਕ ਮੱਤ ਅਾਪਣੀ ਤੋਂ ਲਹਿ ਗਿਅਾ ਜਾਲਾ।
ਦੂਜਾ ਫਿਕਰ ਫੁਕਰ ਨੂੰ ਮਾਰਿਅਾ ਤਾਲਾ।
ਤੀਜਾ ਮਰੂੰ ਮਰੂੰ ਨਹੀਂ ਅਾਪਾਂ ਕਰਨਾ,
ਚੌਥਾ ਸੱਚ ਬੋਲੂ ਮੱਖਣ ਭੈਣੀਵਾਲਾ।
Makhan Bhaini Wala
22-12-2017

No comments:

Post a Comment