ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, December 22, 2017

Gazal - Bhajan Aadi

ਮਿਰਾ ਅਜ ਵੇਖਕੇ ਚਿਹਰਾ ਪਲਾਂ ਵਿਚ ਤਿੜਕਿਆ ਸ਼ੀਸ਼ਾ!
ਗੁੱਸੇ ਵਿਚ ਵੇਖਕੇ ਮੈਂਨੂੰ ਪਲਾਂ ਵਿਚ ਭੜਕਿਆ ਸ਼ੀਸ਼ਾ!
ਮਿਰੇ ਨੈਣਾਂ ਵਿੱਚੋਂ ਹੰਝੂ ਨਿਰੰਤਰ ਵਹਿ ਰਹੇ ਏਥੇ,
ਤਿੱਖੇ ਸੀ ਨਸ਼ਤਰਾਂ ਵਾਂਗੂ ਨੈਣਾਂ ਵਿਚ ਰੜਕਿਆ ਸ਼ੀਸ਼ਾ!
ਮਿਰੇ ਤੋਂ ਤੰਗ ਆਇਆ ਹੈ ਮੈਨੂੰ ਨਾ ਵੇਖਣਾ ਚਾਹੇ,
ਜਦੋੰ ਅੱਗੇ ਉਦੇ ਜਾਂਵਾਂ ਪਲਾਂ ਵਿਚ ਭੜਕਿਆ ਸ਼ੀਸ਼ਾ!
ਕਿਸੇ ਮੁੱਦਤਾਂ ਤੋੰ ਉਸਦੇ ਸਾਹਮਣੇ ਸ਼ਿੰਗਾਰ ਨਾ ਕੀਤੈ,
ਉਹ ਅਪਣੇ ਆਪ ਨੂੰ ਫਾਂਸੀ ਤੇ ਸਮਝੇ ਲਟਕਿਆ ਸ਼ੀਸ਼ਾ!
ਜਦੋੰ ਸੰਸਾਰ ਤੋਂ ਸੁੰਦਰ ਹਸੀਨਾ ਵੇਖ ਲੀੰ ਉਸਨੇ,
ਪਲਾਂ ਵਿਚ ਵੇਖਦੇ ਹੀ ਵੇਖਦੇ ਸੀ ਤਿੜਕਿਆ ਸ਼ੀਸ਼ਾ!
ਮੁਹੱਬਤ ਹੈ ਕਿਵੇਂ ਕਰਨੀ ਤੁਸੀੰ ਉਸਨੂੰ ਜ਼ਰਾ ਪੁੱਛੋ,
ਅਕੇਲੇ ਵਿਚ ਨਜ਼ਾਰੇ ਲੁੱਟ ਕੇ ਨਾ ਭਟਕਿਆ ਸ਼ੀਸ਼ਾ!
ਗੁੱਸੇ ਦੇ ਵਿਚ ਜਦੋਂ `ਆਦੀ 'ਹਸੀਨਾ ਘੂਰ ਕੇ ਤੱਕਿਆ,

No comments:

Post a Comment