ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, December 22, 2017

Likh Na Sakeya - Manjinder Kala

ਤੁਹਾਡੇ ਹਿੱਸੇ ਦੀਆਂ ਕਵਿਤਾਵਾਂ ਨਹੀਂ ਲਿਖ ਸਕਿਆ।
ਜੋ ਸਾਹਿਤ 'ਚ ਚਾਹੀਦੀਆਂ ਥਾਵਾਂ ਨਹੀਂ ਲਿਖ ਸਕਿਆ।
ਇਸ਼ਕ ਰੰਗੇ ਗੀਤਾਂ 'ਚ ਜਿਕਰ ਕੀਤਾ ਅਕਸਰ ਦਿਲ ਦਾ।
ਤੁਹਾਨੂੰ ਗਲ ਲਾਉਣ ਜੋ ਬਾਹਵਾਂ ਨਹੀਂ ਲਿਖ ਸਕਿਆ।
ਬੇਗਾਨੇ ਹੁਸਣ ਦੀ ਧੁੱਪ ਵਿੱਚ ਕਲਮ ਸਾੜ ਛੱਡੀ ਸਦਾ।
ਤੁਹਾਡੇ ਚੰਮ ਨੂੰ ਬਚਾਉਣ ਜੋ ਛਾਵਾਂ ਨਹੀਂ ਲਿਖ ਸਕਿਆ।
ਵਾਹ ਵਾਹ ਦੀ ਭੁੱਖ ਨਿਰੰਤਰ ਵਧਦੀ ਗਈ ਕਵੀ ਅੰਦਰ।
ਮਾਫੀ ਚਾਹਵਾਂ ਤੁਸਾਂ ਲਈ ਦੁਆਵਾਂ ਨਹੀਂ ਲਿਖ ਸਕਿਆ।
ਮਨਜਿੰਦਰ ਕਾਲਾ।

No comments:

Post a Comment