ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 2, 2017

Sanu Baja Walea Maaf Kri - Navraj Singh Maan

ਸਾਨੂੰ ਬਾਜਾਂ ਵਾਲਿਆ ਮਾਫ ਕਰੀਂ,
ਅਸੀ ਨਾ ਸ਼ੁਕਰੇ ਬੱਚੇ ਤੇਰੇ।।
ਸਿਰ ਸਾਡੇ ਦਸਤਾਰ ਨਹੀ,
ਅਸੀਂ ਅੱਜ ਫੈਸ਼ਨ ਨੇ ਘੇਰੇ।।
ਰੱਖ ਝਾਕ ਬੇਗਾਨੇ ਚਾਨਣ ਦੀ,
ਮੰਜੇ ਡਾਹ ਲੇ ਵਿੱਚ ਹਨੇਰੇ।।
ਅਸੀਂ ਛੱਡ ਤੇਰੀ ਸਰਦਾਰੀ ਨੂੰ,
ਲਾਏ ਦੂਰ ਸਿੱਖੀ ਤੋ ਡੇਰੇ।।
ਤੂੰ ਕੱਲਾ ਨੀ ਰਿਹਾ ਹੁਣ ਸਾਡਾ,
ਸਾਡੇ ਬਣਗੇ ਬਾਪ ਬਥੇਰੇ।।
ਢਾਅ ਲਓਂਣ ਲਈ ਤੇਰੀ ਸਿੱਖੀ ਨੂੰ,
ਖੋਲੇ ਹਰ ਨੁੱਕਰ ਤੇ ਡੇਰੇ।।
ਤੇਰੇ ਸ਼ੇਰਾਂ ਨੂੰ ਭਰਮਾਓਣ ਲਈ,
ਚੂਹੇ ਬਦਲ ਕੇ ਆਗੇ ਚੇਹਰੇ।।
ਬੜੀ ਲੰਬੀ ਕਟ ਲੀ ਰਾਤ ਅਸੀਂ,
ਕਦ ਹੋਣ ਗੇ ਦੱਸ ਸਵੇਰੇ।।
ਦਾਤਾ ਛਟ ਜੇ ਕੋਹਰਾ ਅੱਖਾਂ ਤੋਂ,
ਕਰ ਚਾਨਣ ਅਕਲ ਚੁਫੇਰੇ।।
ਸਾਨੂੰ ਫੜ ਕੇ ਉਂਗਲ ਮੋੜ ਲਿਆ,
ਪੁੱਤ ਦੂਰ ਨਿਕਲ ਗਏ ਤੇਰੇ।।
ਨਵਰਾਜ ਦੇ ਪਿੱਛੇ''"ਸਿੰਘ""ਲਾ,
ਦੇ ਬਾਪੂ ਪਾੜ ਬੇਦਾਵੇ ਮੇਰੇ।।
ਤੇਰਾ ਗੁਨਾਹਗਾਰ
ਨਵਰਾਜ ਸਿੰਘ ਮਾਂਨ

No comments:

Post a Comment