ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 2, 2017

Sada - Punjab - Hakam Singh Meet


ਸਾਡੇ ਪੰਜਾਬ ਅੰਦਰ ਜ਼ਹਿਰ ਘੁਲ ਗਿਆ ਏ ,
ਇੱਥੇ ਚਾਰੇ ਪਾਸੇ ਨਸ਼ੇ ਦੇ ਸ਼ੁਦਾਗਰ ਬੈਠੇ ਨੇ !
ਹੋਂ ਜਾਂਦਾ ਪੁੱਤ ਜਵਾਨ ਖੁਸ਼ੀਆਂ ਹੁੰਦੀਆਂ ਨੇ ,
ਮਾਵਾਂ ਨਸ਼ੇ ਤੋਂ ਡਰਦੀਆਂ ਅੰਦਰੋਂ ਰੋਂਦੀਆਂ ਨੇ !
ਜਿਹਨਾਂ ਪੁੱਤ ਮਾਪਿਆ ਦੇ ਨਸ਼ੇ ਤੇ ਲਾਏ ਨੇ ,
"ਹਾਕਮ" ਉਹੀ ਆ ਕੇ ਫਿਰ ਸਾਨੂੰ ਦੱਸਦੇ ਨੇ !
ਹੁਣ ਸਾਰੇ ਹੀ ਪਿਆਰ ਨਾਲ ਬਲਾਉਂਦੇ ਨੇ ,
ਪੁੱਤ ਪੂਰੇ ਨਸ਼ੇ ਦਾ ਆਦੀ ਮੰੰਦਰ ਕਹਿੰਦੇ ਨੇ !
ਕਿੱਥੇ ਜਾਈਦਾਦਾਂ ਕਿੱਥੇ ਗਈਆਂ ਜ਼ਮੀਨਾਂ ਨੇ ,
ਭਾਈਆਂ ਦੇ ਹੱਕ ਵੀ ਖਾ ਲਏ ਨਸ਼ੇ ਕਮੀਨੇਂ ਨੇ ।
ਮਾਪੇ ਸ਼ਰਮ ਨਾਲ ਅੱਜ ਤੀਲਾ ਤੀਲਾ ਹੋਏ ਨੇ ,
ਆਪ ਘਰ ਰਾਜੇ ਸੀ ਰੋਟੀ ਤੋਂ ਮਤਾਜ਼ ਹੋਏ ਨੇ !
ਹਾਕਮ ਸਿੰਘ ਮੀਤ ਬੌਂਦਲੀ
( ਮੰਡੀ ਗੋਬਿੰਦਗਡ਼੍ਹ )

No comments:

Post a Comment