ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 2, 2017

Kive Per Samet - Sukhwinder Amrit

ਕਿਵੇਂ ਪਰ ਸਮੇਟ ਕੇ ਬਹਿ ਰਹਾਂ
ਕਿਵੇਂ ਭੁੱਲ ਜਾਵਾਂ ਉਡਾਨ ਨੂੰ
ਇਹ ਤਾਂ ਦਾਗ਼ ਹੈ ਮੇਰੇ ਇਸ਼ਕ 'ਤੇ
ਇਹ ਹੈ ਮਿਹਣਾ ਮੇਰੇ ਈਮਾਨ ਨੂੰ
ਹੋਏ ਤਬਸਰੇ ਮੇਰੀ ਜ਼ਾਤ 'ਤੇ
ਮੇਰੀ ਨਸਲ ਅਕਲ ਅੌਕਾਤ 'ਤੇ
ਰਿਹਾ ਜ਼ਬਤ ਨਾ ਜਜ਼ਬਾਤ 'ਤੇ
ਤੇ ਮੈਂ ਨਿਕਲੀ ਚੀਰ ਮਿਆਨ ਨੂੰ
ਜੇ ਤੂੰ ਰੋਕ ਸਕਦੈਂ ਤਾਂ ਰੋਕ ਲਾ
ਇਸ ਰੋਹ ਦੇ ਵਹਿਣ ਨੂੰ ਮੁਨਸਫ਼ਾ
ਕਿ ਮੈਂ ਜਾ ਰਹੀ ਹਾਂ ਉਲੰਘ ਕੇ
ਤੇਰੇ ਹੁਕਮ ਨੂੰ ਫ਼ੁਰਮਾਨ ਨੂੰ
ਇਹ ਹਨ੍ਹੇਰ ਗਰਦ ਗੁਬਾਰ ਹੈ
ਮੇਰੇ ਰਾਹ 'ਚ ਉੱਚੀ ਦੀਵਾਰ ਹੈ
ਮੈਂ ਕਦੇ ਕਬੂਲ ਨਾ ਕਰ ਸਕਾਂ
ਤੇਰੇ ਫ਼ਲਸਫ਼ੇ ਤੇਰੇ ਗਿਆਨ ਨੂੰ
ਇਸ ਅਗਨ 'ਤੇ ਇਤਬਾਰ ਕਰ
ਮੇਰਾ ਨਾਂ ਉਨ੍ਹਾਂ 'ਚ ਸ਼ੁਮਾਰ ਕਰ
ਜਿਹੜੇ ਜਾਲਦੇ ਜਿੰਦ ਆਪਣੀ
ਅਤੇ ਨੂਰ ਵੰਡਦੇ ਜਹਾਨ ਨੂੰ

No comments:

Post a Comment