ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, November 6, 2017

Aathan Je Vadi Booha Khol - SP Anmol Guneanvi


ਆਥਣੇ ਜੇ ਵੜੀ ਬੂਹਾ ਜਦ ਖੋਲ ਕੇ.
ਸੋਚਿਆ ਸੀ ਦੱਸੂ ਮਾਂ ਨੂੰ ਹਰ ਦੁੱਖ ਫੋਲ ਕੇ.
ਦੱਸੂਗੀ ਸੱਸ ਸਹੁਰਾ ਤੇ ਤੁਹਾਡਾ ਜਵਾਈ ਤੰਗ ਕਰਦਾ.
ਸਾਰੇ ਟੱਬਰ ਮੈਨੂੰ ਘਰੇ ਨਹੀ ਜਰਦਾ.
ਮੇਰੇ ਸਹੁਰਿਆ ਦੇ ਤਸੀਹੇ ਕਿਵੇ ਮੈ ਸਹਿਣੀ ਆ.
ਸਾਰਾ ਟੱਬਰ ਮੰਜਿਆ ਤੇ ਸੌਂਦਾ ਮੈ ਭੁੰਜੇ ਪੈਨੀ ਆ.
ਦੱਸੂ ਮਾਂ ਨੂੰ ਕੀ ਤੁਹਾਨੂੰ ਸਾਰਿਆ ਨੂੰ ਗਾਲ੍ਹਾ ਕੱਢਦੇ.
12 ਸਾਲ ਦੀ ਆਪਣੀ ਕੁੜੀ ਨੂੰ ਨਹੀ ਛੱਡਦੇ.
ਦਿਲ ਦੀਆ ਜਾਉ ਅੱਜ ਸਭ ਗੰਢਾ ਖੋਲ ਕੇ.
ਇਕ ਪਾਸਾ ਕਰੋਗੇ ਕੇ ਨਹੀ ਦੱਸੋ ਮੈਨੂੰ ਬੋਲ ਕੇ.
ਵਿਹੜਾ ਟੱਪ ਅੱਗੇ ਜਦੋ ਕਮਰੇ ਮੈ ਵੜੀ ਸੀ.
ਸਾਰੇ ਜਾਣੇ ਇੱਕਠੇ ਹੋ ਚੌੜ ਜਾਦੇ ਕਰੀ ਸੀ.
ਦੇਖ ਮੈਨੂੰ ਸਾਰੇ ਖੁਸ਼ ਬੜੇ ਹੋਏ ਸੀ.
ਵਾਰੀ ਨਾਲ ਮਿਲਣ ਨੂੰ ਸਭ ਹੀ ਖਲੋਏ ਸੀ.
ਬੈਠ ਗਈ ਵਿਚ ਉਹਨਾ ਦੇ ਮੈ ਹਾਸਿਆ ਚੋ ਖੋ ਗਈ.
ਦੇਖ ਖੁਸ਼ ਪਰਿਵਾਰ ਨੂੰ ਮੈ ਆਪਣੇ ਦੁਖੜੇ ਲੁਕੋ ਗਈ.
ਵਾਰ- ਵਾਰ ਦੇਖ ਰਹੀ ਸੀ ਸਭ ਦੇ ਮੂੰਹ ਵੱਲ ਸੀ.
ਸਭ ਦੇ ਮੁੱਖ ਤੇ ਖੁਸ਼ੀਆ ਦੀ ਛੱਲ ਸੀ.
ਹਸਦਾ ਸੀ ਸਾਰਾ ਪਰਿਵਾਰ ਮੇਰੇ ਬੈਠ ਸੱਜੇ ਖੱਬੇ ਸੀ.
ਉਦੋ ਮੈਨੂੰ ਉਹਨਾ ਦੀਆ ਖੁਸ਼ੀਆ ਅੱਗੇ ਮੇਰੇ ਦੁੱਖ ਛੋਟੇ ਲੱਗੇ ਸੀ.
ਸਬਰ ਦਾ ਘੁੱਟ ਭਰ ਮੈ ਸਭ ਨਾਲ ਹੱਸੀ ਗਈ.
ਪਰ ਸੁਹਰਾ ਪਰਿਵਾਰ ਦੇ ਦੁੱਖਾ ਵਾਲੀ ਸਪਨੀ ਦਿਲ ਨੂੰ ਡੱਸੀ ਗਈ.
ਰਾਤ ਨੂੰ ਹਨੇਰੇ ਤੱਕ ਸਾਰਾ ਪਰਿਵਾਰ ਗੱਲਾ ਰਿਹਾ ਕਰਦਾ.
ਮੇਰੇ ਦੁੱਖ ਦਾ ਨਾ ਪਤਾ ਲੱਗੇ ਮੇਰੀ ਮਾਂ ਨੂੰ ਦਿਲ ਰਿਹਾ ਡਰਦਾ.
ਸਬਾਹ ਚਾਹ ਦੇ ਨਾਲ ਮੈ ਘੁੱਟ ਸਬਰਾ ਦੇ ਭਰੀ ਗਈ.
ਬੇਬੇ ਮੇਰੀ ਰਾਜੀ ਖੁਸ਼ੀ ਦੀਆ ਗੱਲਾ ਕਰੀ ਗਈ.
ਚੁੱਪ- ਚਾਪ ਮੈ ਵੀ ਤਿਆਰੀ ਹੁਣ ਸਹੁਰਿਆ ਨੂੰ ਕਰ ਲਈ.
ਘੁੱਟ ਜਿਸਨੂੰ ਕਹਿੰਦੇ ਉਹ "ਅਨਮੋਲ"ਨੇ ਸਬਰਾ ਦੀ ਭਰ ਲਈ.
ਅਨਮੋਲ ਗੋਨਿਆਣਵੀ

No comments:

Post a Comment