ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, November 6, 2017

Bachpan - Bala Mani Sampla

ਅੰਨਦਾਤਾ ਸਾਡਾ ਬਚਪਨ!
ਤੇਰੇ ਖੇਤਾਂ ਦੀ ਧੂੜਾਂ ਹੇਠ ਦੱਬਿਆ ਗਿਆ
ਤੇ ਦੱਬੇ ਗਏ ਖਿਡੌਣੇ
ਸਾਡੇ ਉਠਦੇ ਹੋਏ ਚਾਅ
ਸਾਡੇ ਜੰਮਦੇ ਹੋਏ ਸੁਪਨੇ
ਬਾਪੂ ਸਾਡਾ ਬਚਪਨ!
ਵਾਂਝਾ ਰਿਹ ਗਿਆ
ਤੇਰੇ ਮੋਢਿਆਂ ਦੀ ਝਾਟੀ ਤੋਂ
ਤੇ ਅਧੂਰਾ ਰਿਹਾ ਗਿਆਨ
ਅਸਾਂ ਕਿਰਤਾਂ ਦੇ ਹੋਏ ਵਿਦਵਾਨ
ਬੇਬੇ ਸਾਡਾ ਬਚਪਨ!
ਬਚਪਨ ਤਾਂ ਰਿਹ ਗਿਆ
ਰਿਹ ਗਿਆ ਚੀਜ਼ੀਆ ਚ
ਉਹਨਾਂ ਟੌਫੀਆ, ਗੌਲੀਆ ਚ
ਜੋ ਮੇਰੇ ਨਸੀਬਾਂ ਚ ਨਾ ਹੋਇਆਂ
ਤੇ ਉਹਨਾਂ ਬੁੱਕਲਾਂ ਵਿਚ
ਜੋ ਸਾਡੇ ਲਈ ਬਣੀਆਂ ਪਰ ਨਸੀਬ ਨਾ ਹੋਇਆਂ
ਬੁੱਲ੍ਹਾ ਮਨੀ ਸਾਂਪਲਾ

No comments:

Post a Comment