ਬੱਸ ਟਾਵੇਂ ਟਾਵੇਂ ਉਸਤਾਦਾਂ ਕੋਲ ਗਿਆਨ ਰਹਿ ਗਿਆ|
ਨਹੀਂ ਕਿਤਾਬਾਂ ਦੇ ਵਿੱਚ ਕਿਸੇ ਦਾ ਧਿਆਨ ਰਹਿ ਗਿਆ|
'ਪਗੜੀ ਸੰਭਾਲ ਜੱਟਾ' ਨਾਅਰਾ ਭੁੱਲ ਗਈਆਂ ਸਰਕਾਰਾਂ|
ਹੱਕ ਲੈਣ ਤੋਂ ਵਾਂਝਾ ਤਾਂ ਹੀ ਅੱਜ ਕਿਸਾਨ ਰਹਿ ਗਿਆ |
ਵਿਖਾ ਕੇ ਪੈਸੇ ਲੋਕ ਗੋਲਕ ਗੁਰੂ ਦੀ ਵਿੱਚ ਪਾਉਂਦੇ ਨੇ
ਨਾਂ ਪੱਥਰਾਂ ਤੇ ਲੱਭਣ, ਕੀ ਗੁਪਤ ਦਾਨ ਰਹਿ ਗਿਆ|
ਅੰਨਪੜੵਾਂ ਨੂੰ ਕੁਰਸੀ ਮਿਲਦੀ ਪੜੵੇ ਲਿਖੇ ਜੋ ਸੜਕਾਂ ਤੇ
ਸਿਸਟਮ ਸਾਡਾ ਸਾਰਾ ਹੀ ਬਣ ਬੇਈਮਾਨ ਰਹਿ ਗਿਆ|
ਫੋਨ ਤੇ ਗੱਲਾਂ ਕਰਦੀ - ਕਰਦੀ ਬੀਬੀ ਥੱਲੇ ਉੱਤਰ ਗਈ
ਬਾਅਦ ਚ ਪਤਾ ਲੱਗਾ ਬੱਸ ਵਿੱਚ ਸਮਾਨ ਰਹਿ ਗਿਆ |
ਇੱਕ ਬਾਬਾ ਇਹ ਆਖੇ ਮੈਂ ਤਾਂ ਦੇਸ਼ ਸਾਰਾ ਘੁੰਮ ਲਿਆ
ਦੋ ਹੀ ਥਾਵਾਂ ਬਚੀਆਂ ਗੋਆ ਤੇ ਅੰਡੇਮਾਨ ਰਹਿ ਗਿਆ|
ਥਾਂ ਥਾਂ ਤੇ ਮਿਲਣ ਲੱਗੇ ਨੇ 'ਦਰਦੀ' ਪੀਜੇ ਤੇ ਬਰਗਰ
ਪਹਿਲਾਂ ਵਰਗਾ ਸਾਦਾ ਨਾ ਕੋਈ ਪਕਵਾਨ ਰਹਿ ਗਿਆ |
ਦਿਲਰਾਜ ਸਿੰਘ 'ਦਰਦੀ'
No comments:
Post a Comment