ਹੰਝੂਆਂ ਮੇਰਿਅਾਂ ਦੇ ਕਰਜ਼ਦਾਰ, ਤੈਨੂੰ ਅਾੳੁਣਾ ਹੀ ਪਵੇਗਾ,
ਮੇਰੇ ਹਮਰਾਜ਼ ਮੇਰੇ ਦਿਲਦਾਰ , ਤੈਨੂੰ ਆਉਣਾ ਹੀ ਪਵੇਗਾ,
ਹਨੇਰੀ ਰਾਤ ਤੋਂ ਪੱਲਾ ਛੁੱਡਾ ਕੇ ਸੂਰਜ ਦੀ ਉਂਗਲੀ ਫੜ ਕੇ,
ਖੁਸ਼ੀ ਦੀ ਲੈ ਕੇ ਸੋਹਣੀ ਬਹਾਰ , ਤੈਨੂੰ ਆਉਣਾ ਹੀ ਪਵੇਗਾ,
ਸੁੱਖਾਂ ਦੀਆਂ ਘੜੀਆਂ ਦਾ ਅੜਿਆ ਹੁਣ ਬੜਾ ਹੀ ਚਾਅ,
ਨਫ਼ਰਤ ਦੀ ਤੋੜ ਕੇ ਦੀਵਾਰ , ਤੈਨੂੰ ਆਉਣਾ ਹੀ ਪਵੇਗਾ,
ਜਿੰਦਗੀ ਦੇ ਦੁੱਖਾਂ ਦੇ ਦੀਵਿਆਂ ਚੋ ਤੇਲ ਵੀ ਮੁੱਕ ਜਾਵੇਗਾ,
ਕਿਸਮਤ ਦਾ ਬਣ ਕੇ ਪਤਵਾਰ , ਤੈਨੂੰ ਆਉਣਾ ਹੀ ਪਵੇਗਾ,
ਚੰਨਾ ਇਹ ਮੇਰਾ ਹੁਕਮ ਨਾ ਸਮਝੀਂ, ਹੂਕ ਹੈ ਮੇਰੇ ਅੰਦਰਲੀ,
ਹਾਰ ਨਾ ਜਾਵੇ ਕਿਤੇ ਮੇਰਾ ਪਿਅਾਰ, ਤੈਨੂੰ ਆਉਣਾ ਹੀ ਪਵੇਗਾ,
ਵਾਸਤਾ-ੲੇ-ਰੱਬ ਦਾ ਲੁੱਕਣਮੀਟੀ ਨਾ ਖੇਡ ਹੁਣ ਤੂੰ ਮੇਰੇ ਨਾਲ,
ਸੈਣੀ ਕਰ ਕੇ ਨਵਾਂ ਕੋੲੀ ੲਿਕਰਾਰ ,ਤੈਨੂੰ ਆਉਣਾ ਹੀ ਪਵੇਗਾ,
No comments:
Post a Comment