ਮੇਰੇ ਸਕੂਲ ਅੰਦਰ ਸਾਲਾਨਾ ਪ੍ਰੋਗਰਾਮ ਸੀ।
ਹਰੇਕ ਬੱਚੇ ਨੂੰ ਕੁੱਝ ਨਾ ਕੁੱਝ ਬੋਲਣ ਲਈ ਕਿਹਾ ਗਿਆ।
ਮੈਂ ਇੱਕ ਮਿਡਲ ਪਰਿਵਾਰ ਵਿਚੋਂ ਸੀ ਹੋਰ ਕੋਈ ਵੱਡਾ ਨਹੀਂ ਸੀ ਜੋ ਮੈਨੂੰ ਦਸ਼ ਸਕੇ ਮੈ ਸਟੇਜ ਤੇ ਕੀ ਬੋਲਣਾ।
ਸਮਝ ਲਵੋ ਕੁੱਜੇ ਅੰਦਰ ਸਾਗਰ ਭਰਨਾ ਸੀ ! ਸਭ ਨੇ ਆਪਣੀਆਂ ਮਾਵਾਂ ਬਾਰੇ ਅੰਗਰੇਜ਼ੀ ਚ ਬੋਲਿਆ ਬਹੁਤ ਵਧੀਆ ਤਰੀਕੇ ਨਾਲ ਸਿਫਤ ਕੀਤੀ ਕਿਉਂ ਕੇ ਵੱਡੇ ਘਰਾਂ ਦੇ ਲੋਕ ਵੱਡੇ ਸ਼ੋਂਕ ਤੇ ਵਧੀਆ ਸਪੀਚ।
ਸਮੇ ਨਾਲੋਂ ਵੱਡੀ ਸਪੀਚ ਹਰੇਕ ਨੇ ਬੋਲੀ ਜਦ ਮੇਰੀ ਵਾਰੀ ਆਈ ਤਾਂ ਮੈਂ ਨਰਵਸ ਸੀ ਕੀ ਬੋਲਾਂ ਆਪਣੀ ਮਾਂ ਬਾਰੇ ।
ਖਚਾ ਖਚ ਬੱਚਿਆਂ ਤੇ ਮਾਪਿਆਂ ਨਾਲ ਭਰੇ ਹਾਲ ਵੱਲ ਵੇਖ ਡਰ ਗਿਆ ਫਿਰ ਮੇਰਾ ਧਿਆਨ ਆਪਣੀ ਮਾਂ ਵੱਲ ਗਿਆ ਜੋ ਮੇਰੇ ਸਾਹਮਣੇ ਬੈਠੀ ਤੇ ਮੈਂ ਸਟੇਜ ਤੇ ਸੀ।
ਮੈਂ ਪੰਜਾਬੀ ਚ ਬੋਲਿਆ। ਸਤਿ ਸ੍ਰੀ ਅਕਾਲ ਜੀ ਸਭ ਨੂੰ ! ਤੁਸੀਂ ਸਾਰਿਆਂ ਨੇ ਆਪਣੀਆਂ ਮਾਵਾਂ ਲਈ ਬੋਲਿਆ ਬਹੁਤ ਵਧੀਆ ਲੱਗਾ। ਪਰ ਮੈਂ ਆਪਣੀ ਮਾਂ ਬਾਰੇ ਕੀ ਬੋਲਾਂ ਮੇਰੇ ਕੋਲ ਸਬਦ ਤਾਂ ਨਹੀਂ ਬੋਲਣ ਲਈ ਤੁਸੀਂ ਕਿਹਾ ਥੋੜੇ ਸ਼ਬਦਾਂ ਚ ਬਿਆਨ ਕਰਨਾ
ਸਾਰੇ ਮੈਨੂੰ ਮਜਾਕ ਕਰਦੇ ਤੇਰੀ ਮਾਂ ਅਨਪੜ ਹੈ ਜੇਕਰ ਮੇਰੀ ਮਾਂ ਅਨਪੜ ਹੈ ਮੈਨੂੰ ਸਮਝ ਨਹੀਂ ਆਉਂਦੀ
ਮੇਰੇ ਚੇਹਰੇ ਤੋਂ ਦੁਖ ਕਿਵੇ ਪੜ ਲੈਂਦੀ! ਮੇਰੇ ਬਗੈਰ ਗੁਜ਼ਾਰੇ ਇੱਕ ਇੱਕ ਦਿਨ ਉਸਨੂੰ ਯਾਦ ਏ !
ਮੇਰੇ ਹਰ ਸਾਹ ਗਿਣ ਲੈਂਦੀ ! ਮੈਨੂੰ ਓਦੋਂ ਸੱਚੀ ਲੱਗਦਾ ਮੇਰੀ ਮਾਂ ਅਨਪੜ ਏ ਜਦੋ ਮੈ ਇੱਕ ਰੋਟੀ ਮੰਗਾ ਦੋ ਰੋਟੀਆਂ ਦੇ ਦਿੰਦੀ ਦਿੰਦੀ ਏ।
ਮੇਰੇ ਏਨੇ ਕੁ ਸਬਦ ਸੀ ਮਾਂ ਲਈ ।
ਧੰਨਵਾਦ ਜੀ !
ਮੇਰੀ ਏਨੀ ਕੁ ਸਪੀਚ ਸੁਣਕੇ ਸਾਰਿਆਂ ਬੱਚਿਆਂ ਨੂੰ ਐਵੇਂ ਲੱਗਾ ਜਿਵੇ ਮੈਂ ਹਰੇਕ ਮਾਂ ਲਈ ਕੁੱਝ ਬੋਲਿਆ ਹੋਵੇ।
ਸਾਰਾ ਹਾਲ ਤਾੜੀਆਂ ਨਾਲ ਗੂੰਜ ਰਿਹਾ ਸੀ ਜਿਵੇਂ ਹਾਲ ਚ ਬੈਠੀਆਂ ਸਾਰੀਆਂ *ਮਾਵਾਂ ਅਨਪੜ ਸਨ*।
ਉਮੀਦ ਆ ਤੁਹਾਡੀ ਮਾਂ ਵੀ ਅਨਪੜ੍ਹ ਹੋਵੇਗੀ ਜੇ ਹੈ ਤਾਂ ਇੱਕ ਸ਼ੇਅਰ ਮਾਂ ਲਈ
***ਨਵਨੀਤ ਸਿੰਘ** ਜਿਲ੍ਹਾ ਗੁਰਦਾਸਪੁਰ 9646865500
No comments:
Post a Comment