ਜਦ ਵੀ ਬੁਲਾਇਆ ਮੈਂ ਆਪ ਬੁਲਾਇਆ !
ਓਦੇ ਵੱਲੋਂ ਨਾ ਹੀ ਕੋਈ ਉੱਤਰ ਆਇਆ !
ਅਜਲਾਂ ਤੋਂ ਕੋਈ ਚਿੱਠੀ ਤਾਰ ਨਾ ਆਈ
ਪਤਾ ਨਹੀਂ ਮੈਥੋਂ ਕਿਉਂ ਖੁੱਦ ਨੂੰ ਲੁਕਾਇਆ !
ਗੱਲ ਬਾਅਦ ਚ ਕਰਦਾ ਕਹਿ ਕੱਟ ਦਵੇ
ਜਦ - ਜਦ ਉਸਨੂੰ ਮੈਂ ਫੋਨ ਮਿਲਾਇਆ !
ਜਿੰਦਗੀ ਦੇ ਕਈ ਪਲ ਨਾਲ ਬਿਤਾਏ
ਇਕ ਦੂਜੇ ਦਾ ਬਣ ਰਹਿੰਦੇ ਸੀ ਸਾਇਆ !
ਜੇ ਨਹੀਂ ਮਿਲਣਾ ਤਾਂ ਕਹੋ ਆ ਕੇ ਲੈ ਜਾਵੇ
ਉਦੀ ਯਾਦ ਦਾ ਮੇਰੇ ਕੋਲ ਪਿਆ ਬਕਾਇਆ !
ਮੈਂ ਵੀ ਉਸ ਤੋਂ, ਹੁਣ ਦੂਰ ਰਹਿਣਾ ਸਿੱਖਾਂ
ਜਿਨ੍ਹੇ ਛੱਡਿਆ ਮੈਨੂੰ ਅੱਜ ਕਰ ਪਰਾਇਆ !
ਹਰ ਕਦਮ ਕਦਮ ਤੇ ਰੱਬਾ ਖੁਸ਼ ਉਨੂੰ ਰੱਖੀ
'ਸੰਧੂ' ਸ਼ਹਿਰ ਸਾਡੇ ਆਵੇ ਫਤਹਿਗੜ੍ਹ ਵਾਇਆ!
ਪਰਮਜੀਤ ਸਿੰਘ ਸੰਧੂ
ਅੰਮ੍ਰਿਤਸਰ
No comments:
Post a Comment