ਰਾਵੀ ਕੰਢੇ ਉੱਤੇ ਇੱਕ ਸੀ ਦੀਵਾ ਬਲਿਆ
ਬਚਪਨ ਮੇਰਾ ਨੰਗਲ ਸੋਹਲ ਦੀਆਂ ਗਲੀਆਂ ਵਿੱਚ ਪਲਿਆ
ਧੁੱਪ ਵੀ ਉੱਥੇ ਛਾਂ ਲਗਦੀ ਸੀ,ਹਰ ਸੱਥ ਠੰਡੀ ਥਾਂ ਲੱਗਦੀ ਸੀ
ਕੁਦਰਤੀ ਜਿਹਾ ਮਾਹੌਲ ਗਰਾਂ ਦਾ, ਸਾਹ ਵਿੱਚ ਸਾਹ ਸੀ ਰਲਿਆ
ਬਚਪਨ ਮੇਰਾ ਨੰਗਲ ਸੋਹਲ.....।
ਖੇਡ ਮੈਦਾਨ ਦਾ ਸ਼ੋਰ ਸ਼ਰਾਬਾ,ਕੱਢਦੇ ਗਾਲਾਂ ਪੈਂਦਾ ਦਾਬਾ
ਉਹ ਵੀ ਤਾਂ ਕਈ ਦਿਨ ਹੁੰਦੇ ਸੀ,ਸੱਚੀ ਓ ਕਿਣ-ਮਿਣ ਹੁੰਦੇ ਸੀ
ਧੂੜ ਮਿੱਟੀ ਦੀ ਉੱਡਦੀ ਸੀ ਜਦ ਮੈਂ ਮਿੱਟੀ ਤੋਂ ਖਲਿਆ
ਬਚਪਨ ਮੇਰਾ ਨੰਗਲ ਸੋਹਲ.....।
ਵਾਲੀਬਾਲ ਸੀ ਹੱਡੀ ਰਚਿਆ,ਮੋਢੀ ਭੂਟੇ ਅੱਜ ਵੀ ਡਟਿਆ
ਕੇਰੂ, ਮੇਰੂ, ਕੈਪਟਨ, ਫੁੰਮਣ,ਹੈਪੀ,ਹੀਰਾ,ਲਾਲੀ ਜੱਚਿਆ
ਖੁੱਲ ਮੈਦਾਨੇ ਪੈਲਾਂ ਪਾਉਂਦੇ ਨੰਗਲ ਸੋਹਲ ਦਾ ਨਾਂ ਰੁਸ਼ਨਾਉਂਦੇ
ਕੀ-ਕੀ ਦੱਸਾਂ ਭਲਿਆ,
ਬਚਪਨ ਮੇਰਾ ਨੰਗਲ ਸੋਹਲ.....।
ਸ਼ਾਮ-ਸ਼ਵੇਰੇ ਮਿਹਨਤ ਚੱਲਦੀ,ਕੁੱਝ ਭਾਈਆਂ ਦੀ ਰਮਜ਼ ਸੀ ਰਲਦੀ
ਅੰਮ੍ਰਿਤ ਵੇਲੇ ਵੱਜਣ ਅਲਾਰਮ ਕੇਰੂ,ਕੈਪਟਨ ਵੱਲ ਸੀ ਭੱਜਦਾ
ਕੈਪਟਨ ਮੈਨੂੰ ਹਾਕਾਂ ਮਾਰੇ ਵੱਜ਼ ਗਏ ਚਾਰ ਉੱਠੋ ਸਾਰੇ
ਰਲ ਸਾਰਿਆਂ ਦਾ ਮਜ਼ਮਾ ਪਿੰਡ ਮੰਦਰਾਂਵਾਲ ਨੂੰ ਚੱਲਿਆ,
ਬਚਪਨ ਮੇਰਾ ਨੰਗਲ ਸੋਹਲ.....।
ਐੱਚ.ਐੱਸ ਨੰਗਲ ਸੋਹਲ।
98146-34123
No comments:
Post a Comment