ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, May 31, 2025

ਪੱਤਾ ਪੱਤਾ ਰੋਇਆ ਲਗਦਾ - ਪਰਮਿੰਦਰ ਕੌਰ



ਹੰਝੂ ਅੱਖੋਂ ਚੋਇਆ ਲਗਦਾ।

ਪੱਤਾ ਪੱਤਾ ਰੋਇਆ ਲਗਦਾ।


ਦਿਲ - ਏ- ਦਰਦ ਛਾਇਆ ਹੈ,

 ਹਾਦਸਾ ਹੋਇਆ ਲਗਦਾ।


ਧਰਤੀ ਅੰਬਰ ਸਭ ਰੋਏ ਨੇ ,

ਚੰਨ ਅਧਮੋਇਆ ਲਗਦਾ


ਚੁੱਪ ਚੁਪੀਤੇ ਉਸ ਨੇ ਕੋਈ ,

ਵੱਡਾ ਕਹਿਰ ਢੋਇਆ ਲਗਦਾ। 


ਬਿਜਲੀ ਲਿਸ਼ਕੀ ਬੱਦਲ ਗਰਜੇ,

 ਤਾਰਾ ਲਕੋਇਆ ਲਗਦਾ।


ਦਿਲ ਚ ਉਦਾਸੀ ਛਾਈ ਹੈ,

ਕੁੱਝ ਕਲੇਰ ਖੋਇਆ ਲਗਦਾ।

No comments:

Post a Comment