ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, May 31, 2025

ਚਾਪਲੂਸੀਆਂ - ਦਿਲਬਾਗ ਸਿੰਘ ਖਹਿਰਾ


ਕਈ ਲੋਕਾਂ ਦੀ ਆਦਤ ਬਣ ਗਈ ਚਾਪਲੂਸੀਆਂ ਕਰਦੇ,
ਜਿਸ ਲੀਡਰ ਨੂੰ ਮਿਲ਼ੇ ਕਦੇ ਨਹੀਂ ਉਸ ਦੇ ਨਾਂ ਤੇ ਲੜਦੇ।

ਪੱਤਰਕਾਰਾਂ ਨੂੰ ਪੈਸੇ ਦੇ ਕੇ ਅਖ਼ਬਾਰਾਂ ਦੇ ਵਿੱਚ ਛਪਦੇ,
ਜਿਹੜੇ ਮਸਲੇ ਹਵਾ ਚ ਹੁੰਦੇ ਪੂਛ ਉਹਨਾਂ ਦੀ ਫੜਦੇ।

ਕੱਪੜੇ ਵਾਂਗੂੰ ਪਾਰਟੀਆਂ ਬਦਲਣ ਕਿਤਿਓਂ ਚੋਗਾ ਪੈ ਜੇ,
ਬਾਂਦਰ ਟਪੂਸੀਆਂ ਮਾਰੀ ਜਾਂਦੇ ਕਈ ਟਹਿਣੀਆਂ ਚੜਦੇ।

ਖਾਣ ਪੀਣ ਨੂੰ ਬਾਂਦਰ ਹੁੰਦਾ ਡੰਡੇ ਕਹਿੰਦੇ ਪੈਣ ਰਿੱਛ ਨੂੰ,
ਇਹ ਵੀ ਹੁੰਦੇ ਖਾਂਣ ਪੀਣ ਨੂੰ ਪਰ ਔਖੀ ਵਿੱਚ ਨਹੀਂ ਖੜਦੇ।

ਘਰਦੇ ਮੈਂਬਰ ਵੀ ਨਹੀਂ ਪੁੱਛਦੇ ਰਹਿਣ ਫੁਕਰੀਆਂ ਛੱਡਦੇ,
ਦਿਲਬਾਗ ਬਿਨ ਪੁੱਛਣ ਤੋਂ ਇਹ ਆਪਣੇ ਘਰ ਨਹੀਂ ਵੜਦੇ।
ਦਿਲਬਾਗ ਬਿਨ ਪੁੱਛਣ ਤੋਂ ਇਹ ਆਪਣੇ ਘਰ ਨਹੀਂ ਵੜਦੇ।

ਦਿਲਬਾਗ ਸਿੰਘ ਖਹਿਰਾ (ਇਟਲੀ)
ਖਡੂਰ ਸਾਹਿਬ ਵਾਲਾ ✍️

No comments:

Post a Comment