ਕਿਵੇਂ ਚੱਲਦੀ ਹੈ ਦੁਨੀਆਂ
ਕਦੇ ਉਸ ਦਾਤਾਰ ਤੋਂ ਪੁੱਛ
ਕਿਵੇਂ ਰੱਖਦਾ ਉਹ ਲਾਜ ਸਭ ਦੀ
ਉਸ ਸੱਚੇ ਕਰਤਾਰ ਤੋਂ ਪੁੱਛ
ਕਿਵੇਂ ਲੜਨਾ ਜ਼ੁਲਮ ਖਿਲਾਫ
ਮੀਰੀ ਪੀਰੀ ਦੀ ਤਲਵਾਰ ਤੋਂ ਪੁੱਛ
ਕਿਵੇਂ ਝੂਠ ਘਰ ਉਜਾੜ ਦਿੰਦੇ
ਮਘਦੇ ਬੋਲਾਂ ਦੇ ਅੰਗਿਆੜ ਤੋਂ ਪੁੱਛ
ਕਿਵੇਂ ਬਣਾਏ ਮਾਵਾਂ ਦੇ ਪੁੱਤ ਗੈਂਗਸਟਰ
ਪਰਿਵਾਰਾਂ ਤੇ ਕੀਤੇ ਅੱਤਿਆਚਾਰ ਤੋਂ ਪੁੱਛ
ਕਿਵੇਂ ਹੋ ਜਾਂਦਾ ਖ਼ਾਕ ਮਿੱਟੀ ਅੰਦਰ
ਮੈਂ ਮੇਰੀ ਹਉਮੈ ਹੰਕਾਰ ਤੋਂ ਪੁੱਛ
ਕਿਵੇਂ ਦੋ ਟੁੱਕ ਰੋਟੀ ਖਾ
ਰਖਵਾਲੀ ਕਰਦਾ
ਘਰ ਚ" ਰੱਖੇ ਕੁੱਤੇ ਵਫ਼ਾਦਾਰ ਤੋਂ ਪੁੱਛ
ਕਿਵੇਂ ਰੱਬ ਸਭ ਦਾ ਸਾਂਝਾ ਹੈ
ਬਾਬੇ ਨਾਨਕ ਦੇ ਲਿਖੇ
ਇੱਕ ਓਂਕਾਰ ਤੋਂ ਪੁੱਛ।
ਨਵਨੀਤ ਸਿੰਘ ਭੁੰਬਲੀ
9646865500
No comments:
Post a Comment