ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, August 24, 2019

ਸੀਨੇ ਤੂਫ਼ਾਨ ਉਠਦੇ ਨੈਣੀੰ ਸੈਲਾਬ ਤੇਰੇ - ਗ਼ਜ਼ਲ ਭਜਨ ਆਦੀ ਸ਼ਾਹਕੋਟ


ਸੀਨੇ ਤੂਫ਼ਾਨ ਉਠਦੇ , ਨੈਣੀੰ ਸੈਲਾਬ ਤੇਰੇ !
ਕਿਸਦੇ ਫ਼ਿਰਾਕ ਕੀਤੈ, ਅੰਗ ਨੇ ਬੇਤਾਬ ਤੇਰੇ!
ਕਿੱਦਾਂ ਹੈ ਰਾਖ਼ ਹੋਇਆ, ਗੁਲਸ਼ਨ ਫੁੱਲਾਂ ਦਾ ਭਰਿਆ,
ਕਿਸਨੇ ਉਜਾੜੇ ਦੱਸੀੰ, ਸੂਹੇ ਗੁਲਾਬ ਤੇਰੇ!
ਭੁੱਲਕੇ ਕਦੀ ਵੀ ਉਸਨੂੰ, ਪੁੱਟਕੇ ਘਰੋਂ ਨਾ ਸੁੱਟੀਂ,
ਘਰ ਵਿਚ ਮੈਂ ਜੋ ਨੇ ਲਾਏ, ਕਲੀਆਂ ਗੁਲਾਬ ਤੇਰੇ!
ਇਕ ਦਿਨ ਹੈ ਲਾਸ਼ ਤੇਰੀ ਇਸ ਵਿੱਚ ਹੈ ਤਰਦੀ ਹੋਣੀ,
ਬੰਗਲੇ 'ਚ ਜੋ ਬਣਾਏ ਸੁੰਦਰ ਤਲਾਬ ਤੇਰੇ!
ਤੇਰੀ ਜਫ਼ਾ ਦਾ ਮੁੱਖੜਾ ਛੁੱਪਣਾ ਕਦੇ ਨਾ ਮਹਿਰਮ,
ਖੋਲ੍ਹਣਗੇ ਰਾਜ਼ ਸਾਰੇ ਚਾੜ੍ਹੇ ਨਕਾਬ ਤੇਰੇ!
ਰੱਖੀਂ ਛੁਪਾ ਕੇ ਜੱਗ ਤੋਂ ਜੋਬਨ ਜਵਾਨੀ ਅਪਣੇ,
ਹੱਥਾਂ' ਚ ਲੈ ਕੇ ਘੁੰਮਦੇ ਆਸ਼ਕ ਤੇਜ਼ਾਬ ਤੇਰੇ!
'ਆਦੀ' ਕੀ ਪੀੜ ਜਾਣੇ ਪੱਥਰ ਹੈ ਸੀਨਾ ਉਸਦਾ,
ਮਹਿਰਮ ਨਾ ਖ਼ਾਰ ਸਕਦੇ ਹੰਝੂ ਸੈਲਾਬ ਤੇਰੇ!
######@@@@@#######

No comments:

Post a Comment