ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, December 22, 2017

Amber Fateya - Hakam Singh Meet

ਅੰਬਰ ਫੱਟਿਆ ਤੇ ਧਰਤੀ ਰੋਈ ਸੀ ,
ਗੰਗੂ ਪਾਪੀ ਨੇ ਕੀਤੀ ਅਣਹੋਈ ਸੀ ।
ਗੰਗੂਆ ਤੂੰ ਨਮਕ ਹਰਾਮ ਕੀਤਾ,
ਮੋਹਰਾ ਤੇ ਦਿਲ ਬਈ ਮਾਨ ਕੀਤਾ ।
ਲੱਖ ਲਾਹਨਤਾਂ ਤੇਰੇ ਜਿਹੇ ਕੂਕਰਾਂ ਤੇ ,
ਤੂੰ ਬੱਚਿਆਂ ਨੂੰ ਕੈਦ ਕਰਵਾ ਦਿੱਤਾ ।
ਮਾਤਾ ਦੀ ਸਿੱਖਿਆ ਪੱਲੇ ਨਾਂ ਪਈ ,
ਚੋਰੀ ਕਰਕੇ ਗੰਗੂਆ ਮਾਇਆ ਲਕੋਈ ।
ਨੌ ਤੇ ਸੱਤ ਦੀਆਂ ਜਿੰਦਾਂ ਛੋਟੀਆਂ ਸੀ ,
ਚਿੱਟੀ ਪੱਗ ਨੂੰ ਦਾਗ ਨਾਂ ਲਾਇਆ ਸੀ ।
ਵਜੀਦੇ ਅੱਗੇ ਨਾਹਰੇ ਲਾਏ ਗੱਜਕੇ ਸੀ ,
ਬੱਚੇ ਸਿੱਖੀ ਸਿਦਕ ਨਿਭਾ ਗਏ ਸੀ ।
ਧੰਨ ਮਾਤਾ ਗੁਜਰੀ ਹੱਥੀਂ ਲਾਲ ਤੋਰੇ ਨੇ ,
ਨਿੱਕੀਆਂ ਜਿੰਦਾਂ ਸਾਕੇ ਵੱਡੇ ਕਰਗੇ ਨੇ ।
ਗੁਰਾਂ ਨੇ ਬੰਸ ਵਾਰਿਆ ਸਾਡੇ ਖਾਤਰ ,
ਅਸੀਂ ਕੁਰਬਾਨੀਆਂ ਭੁੱਲੀ ਫਿਰਦੇ ਹਾਂ ।
ਅੱਜ ਅਸੀਂ ਭੁੱਲਗੇ ਸਿੱਖੀ ਸਿਦਕ ਨੂੰ ,
ਕੇਸ ਦਾੜੇ ਕਟਵਾਉਂਦੇ ਨਸ਼ਾ ਖਾਂਦੇ ਹਾਂ ।
ਅਸੀਂ ਕਿਹਡ਼ਾ ਗੰਗੂ ਵਜ਼ੀਦੇ ਨਾਲੋਂ ਘੱਟ ਹਾਂ ,
ਸਿੱਖੀ ਦੀ ਜੜ ਆਪ ਹੀ ਕੱਟੀ ਜਾਂਦੇ ਹਾਂ ।
ਗੱਡੀਆਂ ਉਪਰ ਸਿੰਘ ਇਜ ਕਿੰਗ ਲਿਖਦੇ ਨੇ ,
"ਹਾਕਮ ਮੀਤ"ਸਿਰਾਂ ਉਪਰ ਟੋਪੀਆਂ ਲੈਂਦੇ ਨੇ ।
ਹਾਕਮ ਸਿੰਘ ਮੀਤ
" ਮੰਡੀ ਗੋਬਿੰਦਗਡ਼੍ਹ " 22,12,2017

No comments:

Post a Comment