ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, December 22, 2017

Je Shajhno Tusi Aouna - Manmohan Kaur

ਜੇ ਸੱਜਣੋਂ ਤੁਸੀਂ ਆਉਣਾ ਹੋਵੇ,
ਪਲਕਾਂ ਰਾਹੀਂ ਆਉਣਾ ,
ਜਿੱਥੇ ਮੈਂ ਉਡੀਕਾਂ ਕੋਲੋਂ ,
ਰਾਹੀਂ ਤੇਲ ਚਵਾਉਣਾ !!
ਜੇ ਸੱਜਣੋਂ ਤੁਸੀਂ ਰਹਿਣਾ ਹੋਵੇ ,
ਦਿਲ ਦੇ ਮਹਿਲੀਂ ਰਹਿਣਾ ,
ਓਪਰਿਆਂ ਨਾਲ ਗੱਲ ਨਹੀਂ ਕਰਨੀ,
ਆਪਣਿਆਂ ਕੋਲ ਹੀ ਬਹਿਣਾ!!!!
ਜੇ ਸੱਜਣੋ ਤੁਸੀਂ ਸੌਣਾ ਹੋਵੇ,
ਬਾਹਵਾਂ ਦੇ ਵਿੱਚ ਸੌਣਾ,
ਹਰ ਸਾਹ ਉੱਥੇ ਪਹਿਰਾ ਦੇਊ ,
ਸੰਦਲੀ ਮਿਲੂ ਵਿਛੌਣਾ।।
ਜੇ ਸੱਜਣੋਂ ਤੁਸੀਂ ਜਾਣਾ ਹੋਵੇ,
ਖੁਸ਼ੀਆ ਵਿਹੜੇ ਜਾਣਾ
ਲਾਗੇ ਹੀ ਹੈ ਗ਼ਮੀਆ ਦ ਡੇਰਾ,
ਉਥੇ ਪੈਰ ਨਹੀਂ ਪਾਉਣਾ !!!!
ਜੇ ਕੋਈ ਦਿਲ ਦੀ ਕਹਿਣੀ ਹੋਵੇ ,
ਪੱਤ ਝੜ ਵਿੱਚ ਹੀ ਕਹਿਣੀ
ਜੇ ਕਿਧਰੇ ਉੱਡ ਗਈ ਸੁਗੰਧੀ,
ਉਹ ਗੱਲ ਨਹੀਓ ਰਹਿਣੀ!!!!
ਮਨਮੋਹਨ ਕੌਰ

No comments:

Post a Comment