ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, December 21, 2017

Gandhi De Charkhe - Harman Zafarnama

ਗਾਂਧੀ ਦੇ ਚਰਖੇ ਤੇ ਕੱਤਿਆਂ
ਭਗਤ ਸਿੰਘ ਦੀ ਫਾਂਸੀ ਦਾ
ਫੰਦਾ ਇੰਦਰਾਂ ਦੇ ਬੁੱਤ ਦਾ
ਹਾਰ ਕਿਊ ਬਣੇਗਾ ?
ਮੋਹਨ ਭਾਗਵਤ ਦਾ ਬਿਆਨ
ਸੰਘੀਆਂ ਦਾ ਹਿੰਦੁਸਤਾਨ
ਨਾ ਤੀਰ ਚ ਕਮਾਨ
ਸਾਲਾ ਸਾਡੇ ਸਿਰ ਤੇ
ਭਾਰ ਕਿਉ ਬਣੇਗਾ?
ਭੁਚੜੇ ਦੇ ਪੋਤੇ ਦੇ ਫੀਤੀਆਂ
ਇੱਕੋ ਘਰ ਨੋਕਰੀਆਂ ਆਮ ਕੀਤੀਆਂ
ਭੈੜੀ ਹਕੂਮਤੇ ਭੈੜੀਆਂ ਨੇ ਨੀਤੀਆਂ
ਫਿਰ ਦੇਸ਼ ਦਾ ਨੌਜਵਾਨ
ਬੇਰੁਜਗਾਰ ਕਿਉ ਬਣੇਗਾ?
ਮਜੀਠੀਏ ਨੂੰ ਜੇਲ
ਸੌਖਾ ਨਹੀਉ ਖੇਲ
ਮਿਲੇ ਅਰੂਸਾ ਤੋਂ ਵੇਹਲ
ਖੂੰਡਾ ਕਪਤਾਨ ਦਾ
ਅਸਰਦਾਰ ਕਿਉ ਬਣੇਗਾ?
ਪ੍ਰਧਾਨਮੰਤਰੀ ਪੁਜਾਰੀ ਹੋਵੇ
ਯੋਗੀਆਂ ਨਾਲ ਯਾਰੀ ਹੋਵੇ
ਉੱਤੋਂ ਸੱਤਾ ਸਰਕਾਰੀ ਹੋਵੇ
ਫਿਰ ਪੁੱਛਦੇ ਹੋ ਬੇਕਸੂਰ
ਗਾਂ ਦਾ ਸ਼ਿਕਾਰ ਕਿਉ ਬਣੇਗਾ?
ਅੰਬਾਨੀਆਂ ਦਾ ਜ਼ੋਰ ਹੋਵੇ
ਘਪਲਿਆਂ ਦਾ ਦੌਰ ਹੋਵੇ
ਕੁੱਤਿਆਂ ਦਾ ਯਾਰ ਚੋਰ ਹੋਵੇ
ਫਿਰ ਮੱਲੋ-ਮੱਲੀ ਗਰੀਬ
ਇਮਾਨਦਾਰ ਕਿਉ ਬਣੇਗਾ?

No comments:

Post a Comment