ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, August 25, 2019

ਕੁਰਸੀਅਾਂ ਵਾਲਿੳੁ - ਸੁਰਿੰਦਰ ਕੌਰ ਸੈਣੀ


Punjabi

ਕੁਰਸੀਅਾਂ ਵਾਲਿੳੁ ੳੁੱਠੋ ਜਾਗੋ, ਕੱਝ ਹੋਸ਼ ਕਰੋ,
ਤੜਪਦੇ ਲੋਕਾਂ ਦੀ ਲੈ ਲੳੁ ਸਾਰ ,ਕੁੱਝ ਹੋਸ਼ ਕਰੋ,
ਲੂਣ ਦੇਸ਼ ਦਾ ਖਾ ਕੇ , ਕਰਦੇ ਨਹੀ ਕਦੇ ਹਰਾਮ ,
ਹੜ੍ਹਾਂ ਪਾੲੀ ਲੋਕਾਂ ਤੇ ਬੁਰੀ ਮਾਰ , ਕੁੱਝ ਹੋਸ਼ ਕਰੋ,
ਪੁੰਨ ਕਰ ਲਵੋ , ਨਾ ਫੇਰੋ ਅਾਪਣੇ ਢਿੱਡਾਂ ਦੇ ਹੱਥ,
ਭੁੱਖੇ ਨੰਗਿਅਾਂ ਦੀ ਸੁਣੋ ਪੁਕਾਰ , ਕੁੱਝ ਹੋਸ਼ ਕਰੋ,
ਡਿੱਗੇ ਢੱਠਿਅਾਂ ਦਾ ਹੱਥ ਫੜ ਕੇ ,ਖੱਟ ਲੳੁ ਨਾਮ,
ਪਾਪਾਂ ਦਾ ਕਰ ਲੳੁ ਬੇੜ੍ਹਾ ਪਾਰ, ਕੁੱਝ ਹੋਸ਼ ਕਰੋ,
ਮੰਦਾ ਚੰਗਾ ਰੱਬ ਵੇਖਦਾ, ੲਿਥੇ ਹੀ ਹੋਣਾ ਨਿਬੇੜਾ,
ੳੁਤਾਰ ਲਵੋ ਪੈਸਿਅਾਂ ਦੀ ਖੁਮਾਰ , ਕੁੱਝ ਹੋਸ਼ ਕਰੋ,
ਛੱਡ ਕੇ ਅਾਪੋ ਧਾਪੀ ,ਗਰੀਬਾਂ ਲੲੀ ਹੱਥ ਪੈਰ ਮਾਰੋ,
ਸੈਣੀ ਕਰ ਕੇ ਜਿਗਰਾ ਖੋਲੋ ਖ਼ਜ਼ਾਨਾ, ਕੁੱਝ ਹੋਸ਼ ਕਰੋ,

No comments:

Post a Comment