ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, July 27, 2019

ਕੁਰਾਨ ਮੁਤਾਬਿਕ ਰੱਬ ਦਾ ਰਾਹ - Binder Jaan E Sahit


ਕੁਰਾਨ ਮਜ਼ੀਦ ਫਰਮਾਂਉਦੀ ਏ
ਖੁਦਾ ਜ਼ਮੀਨ ਤੇ ਆਵੇਗਾ
ਇੱਕ ਸ਼ਰਤ ਹੈ ਰੱਖੀ ਉਸ ਵਿੱਚ
ਜੋ ਇਨਸਾਨ ਪੁਗਾਵੇਗਾ
ਹਰ ਬੰਦਾ ਦੁਨੀਆਂ ਦਾ ਜਿਸ ਦਿਨ
ਮੁਸਲਮਾਨ ਹੋ ਜਾਵੇਗਾ
ਤਾਂ ਕਿਆਮਤੀ ਰਾਤ ਆਵੇਗੀ
ਮੋਮਿਨ ਜੰਨਤ ਪਵੇਗਾ
ਬਹੱਤਰ ਹੁਰਾਂ ਵੀ ਮਿਲਣਗੀਆਂ
ਜੇ ਕਰ ਇਨਸਾਂ ਚਾਵੇਗਾ
ਉੱਥਲ ਪੁਥਲ ਹੋ ਜਾਣੀ ਧਰਤੀ
ਅੱਗ ਦਾ ਮੀਂਹ ਬਰਸਾਵੇਗਾ
ਪਲ ਵਿੱਚ ਸਭ ਹੋ ਜਾਣੇ ਮੁਸਲਿਮ
ਰੱਬ ਜਦ ਆਣ ਡਰਾਵੇਗਾ
ਜਿਸਨੇ ਓਸਦੀ ਗੱਲ ਨਾ ਮੰਨੀ
ਆਖਿਰ ਓਹ ਪਛਤਾਵੇਗਾ
ਸ਼ਭ ਨੂੰ ਮੰਨਣਾ ਪੈਣਾ ਹੁਕਮ ਓਹ
ਅੱਲਾ ਜੋ ਫਰਮਾਵੇਗਾ
ਉਹੀ ਸੱਚਾ ਮੁਸਲਿਮ ਜੱਗ ਤੇ
ਜੋ ਛੇਤੀ ਕਿਆਮਤ ਚਾਵੇਗਾ
ਸਾਰੇ ਜਲਦੀ ਹੋਂ ਜਾਓ ਮੁਸਲਿਮ
ਮੋਕਾ ਫ਼ੇਰ ਨਾ ਆਵੇਗਾ .
ਜੋ ਨਾ ਬਣਿਆਂ ਮੁਸਲਮਾਨ
ਓਹ ਅੱਗ ਚ ਸੁਟਿਆ ਜਾਵੇਗਾ
ਰੱਬ ਦੀ ਬੋਲੀ ਅਰਬੀ ਸਿਖ ਲਓ
ਤਾਂ ਹੀ ਰੱਬ ਸਮਝਾਵੇਗਾ
ਮੁਸਲਮਾਨ ਜੇ ਬਣੇ ਜੱਗ ਸਾਰਾ
ਤਾਂ ਅੱਲਾ ਆਪਣਾਵੇਗਾ .....
binderjannesahit........

No comments:

Post a Comment