ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, July 26, 2019

ਦਿਲ ਚੋਂ ਤੇਰੇ ਲਹਿ ਗਏ ਯਾਰਾ - ਪ੍ਰੀਤ ਲੱਧੜ

ਦਿਲ ਚੋਂ ਤੇਰੇ ਲਹਿ ਗਏ ਯਾਰਾ
ਜੀਣ ਜੋਗੇ ਨਾਂ ਰਹਿ ਗਏ ਯਾਰਾ,
ਕਿੱਦਾਂ ਐਨਾਂ ਪਿਆਰ ਭੁਲਾਤਾ
ਬੜੇ ਹੈਰਾਨ ਹੋ ਬਹਿ ਗਏ ਯਾਰਾ,
ਏਦਾਂ ਈ ਹੱਥ ਛੁਡਾਉਣਾਂ ਸੀ ਜੇ
ਐਨੀਂ ਦੂਰ ਕਿਓਂ ਲੈ ਗਏ ਯਾਰਾ,
ਜੋ ਫੱਟ ਦੇ ਗਿਓਂ ਸਹਿ ਨਈਂ ਹੋਣਾਂ
ਤੈਨੂੰ ਈ ਲੱਗਦਾ ਸਹਿ ਗਏ ਯਾਰਾ,
ਪਿਆਰ ਰੇਤ ਦੇ ਮਹਿਲਾਂ ਜਿਹਾ ਸੀ
ਛੱਲ ਆਈ ਤਾਂ ਢਹਿ ਗਏ ਯਾਰਾ,
ਕਿੰਨ੍ਹੀਆਂ ਰੀਝਾਂ ਕਿੰਨ੍ਹੇ ਸੁਪਨੇ
ਅੱਖਾਂ ਵਿੱਚੋਂ ਵਹਿ ਗਏ ਯਾਰਾ,
ਪ੍ਰੀਤ ਅਸੀਂ ਤਾਂ ਹਾਸੇ ਵੰਡੇ
ਪੱਲੇ ਹੰਝੂ ਪੈ ਗਏ ਯਾਰਾ...
ਪ੍ਰੀਤ ਲੱਧੜ Preet Ladhar🖌

No comments:

Post a Comment