ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 2, 2017

Tabahi Meri - Bhajan Aadi

ਇਸ਼ਕ ਨੇ ਜਦ ਵੀ ਕੀਤੀ ਹਰ ਥਾਂ ਤਬਾਹੀ ਮੇਰੀ!
ਮਹਿਬੂਬ ਜ਼ਿੰਦਗੀ ਹੋ ਗਈ ਹੈ ਸ਼ੈਦਾਈ ਮੇਰੀ!
ਕੁਦਰਤ ਹੈ ਸਾਰੀ ਹੋਈ ਮੁੱਠੀ 'ਚ ਬੰਦ ਮੇਰੇ,
ਜਦ ਤੋੰ ਬਣੀ ਖ਼ੁਦਾ ਹੈ ਤੇਰੀ ਖ਼ੁਦਾਈ ਮੇਰੀ!
ਮਹਿਬੂਬ ਮੇਰੇ ਜਦ ਤੋੰ ਚੰਦ ਈਦ ਦਾ ਬਣੇ ਨੇ,
ਦੁਲਹਨ ਦੇ ਵਾਂਗ ਮਿਲਦੀ ਹੈ ਤਨਹਾਈ ਮੇਰੀ!
ਮਿੱਤਰਾਂ ਨੇ ਦੋਸ਼ ਲਾਏ ਝੂਠਾ ਫਰੇਬੀ ਕਹਿ ਕੇ,
ਪਲ ਵਿਚ ਸੀ ਮਿੱਟੀ ਹੋਈ ਕੀਤੀ ਭਲਾਈ ਮੇਰੀ!
ਜਦ ਖ਼ੁਦਕੁਸ਼ੀ ਕਰਨ ਤੋੰ ਕੀਤਾ ਮਨ੍ਹਾ ਨ ਲੋਕਾਂ,
ਤੇਰੀ ਵਸਲ ਦੀ ਆਸ ਨੇ ਪਕੜੀ ਕਲਾਈ ਮੇਰੀ!
ਜੋਬਨ ਜਵਾਨੀ ਅਪਣੀ ਦਿਲਬਰ ਸੰਭਾਲ਼ ਰੱਖੀੰ,
ਮੇਰੀ ਹੈ ਜਾਨ ਕੱਢਦੀ ਇੱਕੋ ਅੰਗੜਾਈ ਤੇਰੀ!
ਐੰਵੇੰ ਸਮਾਂ ਨਾ `ਆਦੀ 'ਰੋ ਰੋ ਖ਼ਰਾਬ ਕਰਨੈ,
ਚੜ੍ਹ ਜਾ ਸੂਲੀ ਨ ਸੁਣਨੀ ਪਾਈ ਦੁਹਾਈ ਤੇਰੀ!

No comments:

Post a Comment