ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, December 2, 2017

Langhe Aa Seyal - Sukhpreet Singh

ਤੇਰੀਅਾਂ ਹੀ ਬੁੱਕਲਾਂ ਚ ਲੰਘੇ ਅਾ ਸਿਅਾਲ
ਤੇਰੇ ਥਾਪੜੇ ਦੇ ਨਾਲ ਨੀਂਦਾਂ ਮਾਣੀਅਾਂ,
ਤੇਰੀ ਹੀ ੳੁਂਗਲ ਫੜ ਨਿੱਕੀ ਨਿੱਕੀ ਡਿੰਗ ਪੁੱਟੀ
ਤੇਰੀ ਰਸਨਾਂ ਚੋਂ ਸੁਣੀਅਾਂ ਕਹਾਣੀਅਾਂ,
ਤੇਰੀੲੇ ਮੱਤਾਂ ਨੇ ਮਾੲੇ ਮੱਤਾਂ ਦੇਣ ਯੋਗੇ ਕੀਤੇ
ਤੇਰੇ ਅੱਗੇ ਮੱਤਾਂ ਰਹਿਣੀਅਾਂ ਨਿਅਾਣੀਅਾਂ,
ਤੇਰੇ ਅੱਗੇ ਬੋਲ ਸਾਡੇ ਕਮਲੇ ਤੇ ਰਮਲੇ ਨੀ
ਭਾਵੇਂ ਲੱਖ ਬਾਤਾਂ ਪਾ ਲੀੲੇ ਸਿਅਾਣੀਅਾਂ,
ਤੇਰੇ ਪੈਰ ਥੱਲੇ ਅਾੲੇ ਮਿੱਟੀ ਦੇ ੳੁਹ ਕਿਣਕੇ ਨੀ
ਮੱਥੇ ਲਾੲੀੲੇ ਹਵਾ ਨਾਂ ਜੋ ੳੁੱਠਦੇ,
ਬਿਅਾੲੀਅਾਂ ਖਾਧੇ ਹੱਥਾਂ ਨਾਲ ਮਿਣ ਮਿਣ ਅੰਮੀੲੇ ਤੂੰ
ਕੀਤੇ ਕੱਲ ਦੇ ਜਵਾਕ ਛੇ ਛੇ ਫੁੱਟ ਦੇ।

No comments:

Post a Comment