ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, December 21, 2017

Choge Di Bhaal Vich - Bhajan Aadi

ਚੋਗੇ ਦੀ ਭਾਲ਼ ਵਿਚ ਜੋ ਪਰਵਾਸ ਕਰ ਗਏ ਪੰਛੀ!
ਘਰ ਉਹ ਕਦੇ ਨਾ ਪਰਤੇ ਰਾਹਾਂ 'ਚ ਮਰ ਗਏ ਪੰਛੀ!
ਇਕਵਾਰ ਮੁਸ਼ਕਿਲਾਂ ਤੋਂ ਜੋ ਵੀ ਨੇ ਡਰ ਗਏ ਪੰਛੀ!
ਸੰਸਾਰ ਵਿੱਚ ਤਾਂ ਸਮਝੋ ਜੀੰਦੇ ਹੀ ਮਰ ਗਏ ਪੰਛੀ!
ਹਿੰਮਤ ਤੇ ਹੌਸਲੇ ਜੋ ਸੀਨੇ' ਚ ਭਰ ਗਏ ਪੰਛੀ!
ਸਤ ਸਾਗਰਾਂ ਨੂੰ ਉਹ ਤਾਂ ਆਖ਼ਰ ਹੀ ਤਰ ਗਏ ਪੰਛੀ!
ਕਾਂਵਾਂ ਤੇ ਬਾਂਦਰਾਂ ਨੂੰ ਜੀਵਨ ਦੀ ਪੈ ਗਈ ਚਿੰਤਾ,
ਲਾ ਸਾਣ ਤੇ ਚੁੰਝਾਂ ਨੂੰ ਅਪਣੇ ਹੀ ਘਰ ਗਏ ਪੰਛੀ!
ਇਹ ਦੌੜ ਜ਼ਿੰਦਗੀ ਦੀ ਆਖ਼ਰ ਕਜ਼ਾ ਨੇ ਜਿੱਤੀ,
ਯੁੱਗਾਂ ਤੋਂ ਇਹ ਤਾਂ ਬਾਜ਼ੀ ਸਾਰੇ ਹੀ ਹਰ ਗਏ ਪੰਛੀ!
ਸੱਪਾਂ ਦੀ ਹੇੜ ਥਾਂ ਥਾਂ ਘੁੰਮ ਦੀ ਹੈ ਮੌਤ ਬਣ ਕੇ,
ਨਜ਼ਦੀਕ ਮੌਤ ਵੇਖੀ ਸਹਿਮੇ ਤੇ ਡਰ ਗਏ ਪੰਛੀ!
ਅਫਸੋਸ ਕਰਨਾ 'ਆਦੀ' ਕਿਸ ਦੇ ਹੈ ਕੋਲ ਜਾ ਕੇ,
ਜੰਗਲ ਦੀ ਅੱਗ ਅੰਦਰ ਸਾਰੇ ਹੀ ਸੜ ਗਏ ਪੰਛੀ!

No comments:

Post a Comment