ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, June 18, 2020

ਲੱਭਣਾ ਚਾਹੁੰਦੀ ਸੀ ਮੈ ਉਸਨੂੰ ਪਰ - ਹਰਪ੍ਰੀਤ ਕੌਰ

ਲੱਭਣਾ ਚਾਹੁੰਦੀ ਸੀ ਮੈ ਉਸਨੂੰ ਪਰ
ਉਹ ਤਾਂ ਖੁਦ ਨੂੰ ਗਵਾਉਦੀ ਰਹਿ ਗਈ।
ਸਿੱਧੀ ਸਿੱਧੀ ਕੌਈ ਕਰਨੀ ਸੀ ਪਰ
ਉਹ ਤਾਂ ਗੱਲ ਘੁੰਮਓਦੀ ਰਹਿ ਗਈ।
ਫਰੌਲਣਾ ਨਈਂ ਸੀ ਚਾਹੁੰਦੀ ਕਿਸੇ ਅੱਗੇ
ਇਸੇ ਕਰਕੇ ਦਿਲ 'ਚ ਛੁਪਾਓਦੀ ਰਹਿ ਗਈ।
ਕਰਦੀ ਸੀ ਕਈ ਨਿੱਕੀਆਂ ਨਿੱਕੀਆਂ ਪਰ
ਵੱਡੀਆਂ ਵੱਡੀਆਂ ਲੁਕਓਦੀਂ ਰਹਿ ਗਈ।
ਸਵਰਨਾ ਚਾਹੁੰਦੀ ਸੀ ਉਹ ਵੀ ਪਰ
ਸੱਜਣ ਬਿਨ੍ਹਾਂ ਕੰਘੀ ਵਾਉਂਦੀ ਰਹਿ ਗਈ।
ਆਂਉਦਾ ਨਈ ਸੀ ਤੇਲਾ ਕਿਧਰੋਂ
ਫਿਰ ਵੀ ਪੁੱਤਰਾਂ ਦੇ ਕਰਜੇ ਲਾਉਂਦੀ ਰਹਿ ਗਈ।
ਜਾਣਾ ਚਾਹੁੰਦੀ ਸੀ ਚਾਵਾਂ ਨਾਲ ਪੇਕੇ
ਪਰ ਉਹ ਤਾਂ ਸੂਟ ਸਵਾਉਂਦੀ ਰਹਿ ਗਈ।
ਸੋਚਦੀ ਰਹਿੰਦੀ ਸੀ ਬੈਠੀ ਕੁੱਝ ਕੁੱਝ
ਤੇ ਸਾਨੂੰ ਵੀ ਸੋਚਾਂ ਵਿਚ ਪਾਉਂਦੀ ਰਹਿ ਗਈ।
ਬੋਲਦੀ ਨਈ ਸੀ ਮਾੜਾ ਕਿਸੇ ਨੂੰ
ਬਸ ਐਵੀ ਦਿਲ ਤੇ ਲਾਉਂਦੀ ਰਹਿ ਗਈ।
ਉਹਦੇ ਵਰਗਾਂ ਨਈ ਮਿੱਲਣਾ ਕੋਈ
ਮੈ ਐਵੀ ਲੋਕਾਂ ਨੂੰ ਬੁਲਾਉਂਦੀ ਰਹਿ ਗਈ।
ਨੇੜੇ ਹੋ ਕੇ ਨਾ ਸੁਣੀ ਉਸਦੀ
ਉਹ ਫਿਰ ਵੀ ਰੱਬ ਦੇ ਗੁਣ ਗਾਉਂਦੀ ਰਹਿ ਗਈ।
ਆਪਣਾ ਲੁਕੋ ਲਿਆ ਕਿਸੇ ਕੋਨੇ ਵਿੱਚ
ਤੇ ਸਾਡਾ ਦਰਦ ਵਟਾਓਦੀ ਰਹਿ ਗਈ।


ਹਰਪ੍ਰੀਤ ਕੌਰ  

No comments:

Post a Comment