ਹਕੀਕੀ ਇਸ਼ਕ ਵਿਚ ਰੰਗੇ, ਜੋ ਕੋਹੇਨੂਰ ਹੋ ਗਏ।
ਮੁਹੱਬਤ ਦਾ ਜ਼ਰ੍ਹਾ ਪਾਇਆ ਤਾਂ ਹੀ ਗ਼ਮ ਚੂਰ ਹੋ ਗਏ।
ਹਕੀਕਤ ਵਿਚ ਮੁਹੱਬਤ ਬੰਦਗੀ ਹੈ ਅਸਲ ਜ਼ਿੰਦਗੀ,
ਉਹ ਕਾਫ਼ਰ ਨੇ ਜੋ ਨਫ਼ਰਤ ਸਿਰਜਦੇ ਮਗ਼ਰੂਰ ਹੋ ਗਏ।
ਖ਼ੁਦਾਈ ਨੂਰ ਸਭ ਥਾਂ ਵੇਖਦੇ ਤੇ ਸੋਚਦੇ ਭਲਾ,
ਭਲੇ ਖ਼ਾਤਰ ਚੜ੍ਹੇ ਸੂਲੀ, ਉਹ ਦਿਲ ਮਨਸੂਰ ਹੋ ਗਏ।
ਕਰੇ ਕੋਈ ਭਰੇ ਕੋਈ, ਬੜਾ ਨਾਜ਼ੁਕ ਇਹ ਦੌਰ ਹੈ,
ਸਮੇਂ ਨਾਜ਼ੁਕ ਤੋਂ ਲਗਦੈ ਆਦਮੀ ਮਜਬੂਰ ਹੋ ਗਏ।
ਬੜਾ ਨਾਜ਼ੁਕ ਇਹ ਮੌਸਮ ਵੇਖ ਕੇ ਇਨਸਾਨ ਕੀ ਕਰੇ,
ਹਕੀਕਤ ਜ਼ਿੰਦਗੀ ਤੋਂ ਆਦਮੀ ਕਿਉਂ ਦੂਰ ਹੋ ਗਏ।
ਮੋਬਾਈਲ : 98766 64204
No comments:
Post a Comment