ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, November 28, 2017

Meri Mazaar - Bhajan Aadi

ਮੇਰੀ ਮਜ਼ਾਰ ਤੇ ਉਹ ਬੰਦਗੀ ਕਰਾਉਣ ਲੱਗਿਆਂ!
ਆਪੇ ਹੀ ਜਲ ਗਏ ਨੇ ਦੀਵਾ ਜਗਾਉਣ ਲੱਗਿਆਂ!
ਮੈੰ ਸੀ ਕਿਹਾ ਬਥੇਰਾ ਬੋਲੀੰ ਨਾ ਚੁੱਪ ਰਹਿਣਾ,
ਉਸ ਨੇ ਜ਼ੁਬਾਂ ਗਵਾਈ ਮੈਨੂੰ ਬੁਲਾਉਣ ਲੱਗਿਆਂ!
ਸਤ ਸਾਗਰਾਂ ਦਾ ਤਾਰੂ ਜੋ ਆਖਦਾ ਸੀ ਮੈਨੂੰ,
ਉਹ ਝੀਲ ਵਿਚ ਹੈ ਡੁੱਬਾ ਮੈਨੂੰ ਬਚਾਉਣ ਲੱਗਿਆਂ!
ਜਦ ਵੀ ਉਦਾਸੀ ਮੇਰੀ ਉਸ ਤੋਂ ਨਾ ਝੱਲ ਹੋਈ,
ਛਮ ਛਮ ਸੀ ਆਪ ਰੋਯਾ ਮੈਨੂੰ ਹਸਾਉਣ ਲੱਗਿਆਂ!
ਉਹ ਬਾਲ਼ ਕੇ ਚਵਾਤੀ ਜਦ ਘਰ ਮਿਰੇ ਸੀ ਆਏ,
ਉਹ ਆਪ ਰਾਖ਼ ਹੋਏ ਘਰ ਨੂੰ ਜਲਾਉਣ ਲੱਗਿਆਂ!
ਬਚਪਨ ਦੇ ਉਸ ਦਿਨਾਂ ਨੂੰ ਹੁਣ ਯਾਦ ਕਰਕੇ ਰੋਏ,
ਘਰ ਆਪਣਾ ਬਣਾਕੇ ਆਪੇ ਸੀ ਢਾਉਣਲੱਗਿਆਂ!
ਪੱਥਰ ਦੀ ਰੀਸ ਕਰਦਾ 'ਆਦੀ' ਹੋਇਆ ਹੈ ਪੱਥਰ,
ਪੱਥਰ ਦਾ ਜਦ ਵੀ ਏਥੇ ਹੈ ਘਰ ਬਣਾਉਣ ਲੱਗਿਆਂ!

No comments:

Post a Comment