ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, November 28, 2017

Oye Jad Asi Bache Sa - Makhan Behni Wala

ਉਏ ਜਦ ਅਸੀਂ ਬੱਚੇ ਸਾਂ।
ਉਏ ਮਨ ਦੇ ਸੱਚੇ ਸਾਂ।
ਉਏ ਕਿੱਕਰੀਂ ਚਡ਼ਦੇ ਸਾਂ,
ਛਿੱਤਰਾਂ ਤੋਂ ਕੱਚੇ ਸਾਂ।
ਸੌਂ ਬਾਪੂ ਦੀ ਕੰਮ ਸੀ,
ਬਡ਼ੇ ਨਿਆਰੇ ਬੱਚਪਨ ਦੇ।
ਨਹੀਂ ਲੱਭਣੇ ਨਹੀਂ ਲੱਭਣੇ,
ਯਾਰ ਪਿਆਰੇ ਬੱਚਪਨ ਦੇ।
ਘਰਦਿਆਂ ਦੇ ਨਾਲ਼ ਆਪਣੀ,
ਕੋਈ ਸਲਾਹ ਨਾ ਹੁੰਦੀ ਸੀ।
ਬਸ ਨਾਹੁਣ ਧੋਣ ਦੀ ਐਡੀ,
ਕੋਈ ਪਰਵਾਹ ਨਾ ਹੁੰਦੀ ਸੀ।
ਸਾਡੇ ਨੰਗ ਧਡ਼ੰਗੇ ਪਿੰਡੇ ,
ਖ਼ੁਸ਼ਕੀਮਾਰੇ ਬਚਪਨ ਦੇ।
ਨਹੀਂ ਲੱਭਣੇ ਨਹੀਂ ਲਂਭਣੇ,
ਯਾਰ ਪਿਆਰੇ ਬੱਚਪਨ ਦੇ।
ਸਾਨੂੰ ਲੰਡਰ ਢਾਣੀਆਂ ਵੇਖਕੇ,
ਬਹੁਤ ਖ਼ੁਮਾਰੀ ਚਡ਼ਦੀ ਸੀ।
ਸਾਡੀ ਬੇਬੇ ਖਿੱਝਦੀ ਖੱਪਦੀ,
ਸਾਡੇ ਥੱਪਡ਼ ਜਡ਼ਦੀ ਸੀ।
ਸਾਡੇ ਢੀਠ-ਪੁਣੇ ਦੇ ਉੱਡਦੇ
ਨਿੱਤ ਗੁਬਾਰੇ ਬੱਚਪਨ ਦੇ।
ਨਹੀਂ ਲੱਭਣੇ ਨਹੀਂ ਲੱਭਣੇ,
ਯਾਰ ਪਿਆਰੇ ਬੱਚਪਨ ਦੇ।
ਜੂਠੀਆਂ ਚਾਹਾਂ ਇੱਕ ਦੂਜੇ ਤੇ਼ਂ,
ਖੋਹ ਖੋਹ ਪੀਂਦੇ ਸੀ।
ਦੇਬਾ, ਭੁੱਲੂ, ਸੇਮਾ ਲੱਖਾ,
ਮੇਰੇ ਸਾਹੀਂ ਜੀਂਦੇ ਸੀ।
ਹੁਣ ਖੁਦਗਰਜ਼ੀ ਨੇ ਸਾਰੇ,
ਲਾਲ ਖਿਲਾਰੇ ਬੱਚਪਨ ਦੇ।
ਨਹੀਂ ਲੱਭਣੇ ਨਹੀਂ ਲੱਭਣੇ,
ਯਾਰ ਪਿਆਰੇ ਬੱਚਪਨ ਦੇ।
ਨਿੱਤ ਮਿੱਤਰਾਂ ਨੂੰ ਮਿਲਣ ਦਾ,
ਨਵਾਂ ਬਹਾਨਾ ਹੁੰਦਾ ਸੀ।
ਬੰਟਿਆਂ ਦੇ ਵਿੱਚ ਮੇਰਾ,
ਬਹੁਤ ਨਿਸ਼ਾਨਾ ਹੁੰਦਾ ਸੀ।
ਮੱਖਣ ਭੈਣੀਵਾਲੇ ਨੇ ਲੁੱਟੇ,
ਖੂਬ ਨਜ਼ਾਰੇ ਬੱਚਪਨ ਦੇ।
ਨਹੀਂ ਲੱਭਣੇ ਨਹੀਂ ਲੱਭਣੇ,
ਯਾਰ ਪਿਆਰੇ ਬੱਚਪਨ ਦੇ।
ਮੱਖਣ ਭੈਣੀਵਾਲ਼ਾ।
28-11-2016

No comments:

Post a Comment