ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, November 21, 2017

Meri Marhi - Meet Jamastipur


ਖੌਰੇ ਮੇਰੀ ਮੜੀ ਤੇ ਕੋੲੀ ਦੀਵਾ ਹੀ ਨਾ ਜਗਾਵੇ ..!
ਪਰਦੇਸਾਂ ਵਿੱਚ ਭਟਕਦੇ ਭਟਕਦੇ ਕੀ ਪਤਾ ਮੜੀ ਕਿਥੇ ਬਣ ਜਾਵੇ ...?
ਮੇਰੀ ਮੜੀ ਲੱਭਣਗੇ ੳੁਹ ਲੈ ਹੱਥਾਂ ਵਿੱਚ ਦੀਵੇ ...!
ਹੋ ਸਕਦਾ ੳੁਹਨਾ ਨੂੰ ਮੇਰੀ ਮੜੀ ਹੀ ਨਾ ਥਿਅਾਵੇ .....!
ਮੇਰੀਅਾਂ ਲਿਖਤਾਂ ਦਾ ਕੀ ਹੋਵੇਗਾ ਮੈਂ ਕੀ ਜਾਣਾ ...?
ਅਾਸ ਹੈ ਖਿਲਰਿਅਾ ਵਰਕਿਅਾ ਦੀ ਕੋੲੀ ਕਿਤਾਬ ਬਣਾਵੇ ....!
ਮੇਰੀ ਲਾਛ ਨੂੰ ਕੋੲੀ ਨਾਂੳੁ ਦੇ ਦੇਵੇਗਾ ਲਾਵਾਰਸ ....!
ਮੇਰੇ ਭਾੲੀਚਾਰੇ ਦੇ ਹੱਥਾਂ ਵਿੱਚ ਕੀ ਪਤਾ ਮੇਰੀ ਰਾਖ ਵੀ ਨਾ ਅਾਵੇ ....!
ਮੇਰੀ ਜਾੲਿਦਾਦ ਹੈ ਬਸ ਮੇਰੀਅਾ ਚੰਦ ਲਿਖਤਾਂ .....!
ਅਾਸ ਹੈ ਕੋੲੀ ਜਦ ਵੀ ਗਾਵੇ " ਮੀਤ " ਸੁਰ ਵਿੱਚ ਗਾਵੇ .......
ਮੀਤ ਜਮਸਤਪੁਰੀ
੭੯੦੩੩੧੬੭੭੯

No comments:

Post a Comment